19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 514.52 ਮੀਟਰ ਪਹੁੰਚਿਆ

ਸ਼ਾਹਪੁਰ ਕੰਢੀ, 19 ਅਗਸਤ (ਰਣਜੀਤ ਸਿੰਘ)-ਪਹਾੜਾਂ ’ਚ ਪੈ ਰਹੇ ਮੀਂਹ, ਬਰਸਾਤੀ ਨਾਲਿਆਂ ਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈ ਰਹੇ ਮੀਂਹ ਕਾਰਨ ਝੀਲ ਦਾ ਪੱਧਰ 514.

Ad Position 21
No active advertisement
ਅਜੀਤ ਡੈਸਕ 20-08-2026
ਸ਼ਾਹਪੁਰ ਕੰਢੀ, 19 ਅਗਸਤ (ਰਣਜੀਤ ਸਿੰਘ)-ਪਹਾੜਾਂ ’ਚ ਪੈ ਰਹੇ ਮੀਂਹ, ਬਰਸਾਤੀ ਨਾਲਿਆਂ ਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈ ਰਹੇ ਮੀਂਹ ਕਾਰਨ ਝੀਲ ਦਾ ਪੱਧਰ 514.52 ਮੀਟਰ ਤੱਕ ਪਹੁੰਚ ਗਿਆ ਹੈ। ਚੰਮੇਰਾ ਡੈਮ ਤੋਂ 21257 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ । ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਚਲਾ ਕੇ 240 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 92.48 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.30 ਮੀਟਰ ਪਹੁੰਚ ਗਿਆ ਹੈ। ਸ਼ਾਹਪੁਰ ਕੰਢੀ ਡੈਮ ਤੋਂ 11510 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ। ਮਾਧੋਪੁਰ ਹਾਈਡਲ ਤੋਂ 8412 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ, 2332 ਕਿਊਸਿਕ ਪਾਣੀ ਐਮ.ਬੀ. ਲਿੰਕ ਨਹਿਰ, 569 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਅਤੇ 5500 ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਚੋਣਾਂ ਤੋਂ ਪਹਿਲਾਂ ਈ.ਡੀ. ਦੀ ਵਰਤੋਂ ਭਾਜਪਾ ਦੀ ਚੋਣ ਰਣਨੀਤੀ-ਭਗਵੰਤ ਮਾਨ ਕਿਹਾ, ਸਤਿੰਦਰ ਜੈਨ ਨੂੰ ਜਿਸ ਦੋਸ਼ ਵਿਚ ਗ੍ਰਿ... ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ
Ad Position 24