15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਡਰਾਫ਼ਟ ਵੋਟਰ ਸੂਚੀ ’ਚ ਆਪਣਾ ਨਾਂਅ ਚੈੱਕ ਕਰਨ ਸਬੰਧੀ ਕੈਂਪ ਕੱਲ੍ਹ ਨੂੰ - ਬੀ. ਐਲ. ਓ.

ਡਡਵਿੰਡੀ, 14 ਅਗਸਤ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪੋਲਿੰਗ ਸਟੇਸ਼ਨ ਨੰਬਰ 39 ਰਣਧੀਰਪੁਰ ਦੇ ਬੂਥ ਲੈਵਲ ਅਫ਼ਸਰ ਡੀ. ਐਲ.

Ad Position 21
No active advertisement
ਬੀ.ਐਲ.ਓ. ਸੁਖਜਿੰਦਰ ਸਿੰਘ ਜਾਣਕਾਰੀ ਦੇਣ ਮੌਕੇ 15-08-2026
ਡਡਵਿੰਡੀ, 14 ਅਗਸਤ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪੋਲਿੰਗ ਸਟੇਸ਼ਨ ਨੰਬਰ 39 ਰਣਧੀਰਪੁਰ ਦੇ ਬੂਥ ਲੈਵਲ ਅਫ਼ਸਰ ਡੀ.ਐਲ.ਓ. ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਜ਼ਿਲ੍ਹਾ ਚੋਣਕਾਰ ਅਫ਼ਸਰ ਵਲੋਂ ਡਰਾਫ਼ਟ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਡਰਾਫ਼ਟ ਵੋਟਰ ਸੂਚੀ ਵਿਚ ਆਪਣਾ ਨਾਮ ਚੈੱਕ ਕਰਨ ਸਬੰਧੀ ਪੰਜਾਬ ਦੇ ਹਰ ਪੋਲਿੰਗ ਬੂਥ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਪੋਲਿੰਗ ਸਟੇਸ਼ਨ ਨੰਬਰ 39 ਰਣਧੀਰਪੁਰ ਅਧੀਨ ਆਉਂਦੇ ਪਿੰਡ ਰਣਧੀਰਪੁਰ, ਝੱਲ ਲੇਈ ਵਾਲਾ ਅਤੇ ਫ਼ੌਜੀ ਕਲੋਨੀ ਦੇ ਵੋਟਰਾਂ ਦੀ ਸਹੂਲਤ ਲਈ ਸਰਕਾਰੀ ਐਲੀਮੈਂਟਰੀ ਸਕੂਲ ਰਣਧੀਰਪੁਰ ਵਿਖੇ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸਾਰੇ ਹੀ ਵੋਟਰ ਆਪਣਾ ਨਾਂਅ ਅਤੇ ਹੋਰ ਵੇਰਵੇ ਚੈੱਕ ਕਰਨ ਲਈ ਕੈਂਪ ਵਿਚ ਸ਼ਮੂਲੀਅਤ ਕਰਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਭਾਜਪਾ ਨੇ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਕੱਢੀ ਮੌਨ ਯਾਤਰਾ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾ... ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਹਮਲਾ ਡੂੰਘੀ ਸਾਜ਼ਿਸ਼ ਦਾ ਸਿੱਟਾ-ਜਥੇ. ਜਗਜੀਤ ਸਿੰਘ ਸ਼ੰਮੀ
Ad Position 24