12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ

ਸੁਲਤਾਨਪੁਰ ਲੋਧੀ, 11 ਅਗਸਤ (ਨਰੇਸ਼ ਹੈਪੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੁਲਤਾਨਪੁਰ ਲੋਧੀ ਵਿਖੇ ਨਰਸਰੀ, ਕੇ. ਜੀ.

Ad Position 21
No active advertisement
ਅਜੀਤ ਡੈਸਕ 12-08-2026
ਸੁਲਤਾਨਪੁਰ ਲੋਧੀ, 11 ਅਗਸਤ (ਨਰੇਸ਼ ਹੈਪੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੁਲਤਾਨਪੁਰ ਲੋਧੀ ਵਿਖੇ ਨਰਸਰੀ, ਕੇ.ਜੀ.-1, ਕੇ.ਜੀ.-2, ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦਾ ਫੈਂਸੀ ਡਰੈੱਸ ਮੁਕਾਬਲਾ ਸਕੂਲ ਦੇ ਐੱਮ.ਡੀ. ਮੈਡਮ ਕਮਲਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਮੁਕਾਬਲੇ ਦੌਰਾਨ ਨੰਨ੍ਹੇ - ਮੁੰਨ੍ਹੇ ਬੱਚਿਆਂ ਨੇ ਵੱਖ-ਵੱਖ ਰੰਗ-ਬਰੰਗੀਆਂ ਪੁਸ਼ਾਕਾਂ ਵਿਚ ਵੱਖ-ਵੱਖ ਕਿਰਦਾਰ ਪੇਸ਼ ਕਰਕੇ ਆਪਣੀ ਕਲਾ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ ਦੀ ਜੱਜਮੈਂਟ ਮੈਡਮ ਨਵਜੋਤ ਕੌਰ ਅਤੇ ਸਬਪ੍ਰੀਤ ਸਿੰਘ ਵੱਲੋਂ ਕੀਤੀ ਗਈ | ਮੰਚ ਦਾ ਸੰਚਾਲਨ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਅਵਲੀਨ ਕੌਰ ਅਤੇ ਮਨਪ੍ਰੀਤ ਕੌਰ ਨੇ ਕੀਤਾ | ਇਸ ਮੁਕਾਬਲੇ ਵਿਚ ਨਰਸਰੀ ਕਲਾਸ ਵਿਚ ਨਿਮਰਤ ਕੌਰ ਨੇ ਪਹਿਲਾ, ਮਿਹਰੀਨ ਕੌਰ ਨੇ ਦੂਜਾ ਅਤੇ ਜਸਮਨਪ੍ਰੀਤ ਸਿੰਘ ਨੇ ਤੀਜਾ ਸਥਾਨ, ਕੇ.ਜੀ-1 ਦੀ ਰਹਿਮਤ ਕੌਰ ਨੇ ਪਹਿਲਾ, ਗੁਰਨਾਜ਼ ਕੌਰ ਨੇ ਦੂਜਾ ਅਤੇ ਮਨਸੀਰਤ ਕੌਰ ਨੇ ਤੀਜਾ ਸਥਾਨ, ਕੇ.ਜੀ-2 ਦੀ ਜੰਨਤ ਨੇ ਪਹਿਲਾ, ਗੁਰਨਾਜ਼ ਕੌਰ ਨੇ ਦੂਜਾ ਅਤੇ ਅਵੀਰਾਜ ਸਿੰਘ ਨੇ ਤੀਜਾ ਸਥਾਨ, ਪਹਿਲੀ ਕਲਾਸ ਦੇ ਗੁਰਸ਼ਾਨ ਸਿੰਘ ਨੇ ਪਹਿਲਾ, ਗੁਰਤਾਜ ਸਿੰਘ ਨੇ ਦੂਜਾ ਅਤੇ ਕਰਮ ਸਿੰਘ ਨੇ ਤੀਜਾ ਸਥਾਨ, ਦੂਜੀ ਜਮਾਤ ਦੇ ਏਕਮਪ੍ਰੀਤ ਸਿੰਘ ਤੇ ਗੁਰਜਿੰਦ ਸਿੰਘ ਨੇ ਪਹਿਲਾ, ਰੀਧਾਨਵੀਰ ਸਿੰਘ ਨੇ ਦੂਜਾ ਅਤੇ ਭਵਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਪਿ੍ੰਸੀਪਲ ਰਾਜਬੀਰ ਕੌਰ ਸੈਣੀ ਵੱਲੋਂ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਵਿਚ ਐਕਟੀਵਿਟੀ ਇੰਚਾਰਜ ਮੈਡਮ ਨਵਜੋਤ ਕੌਰ ਤੇ ਰਾਧਿਕਾ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਇੰਨਸੈਂਟਿਵ ਵਿਚ ਕਟੌਤੀ ਕੀਤੇ ਜਾਣ ਦੇ ਰੋਸ ਵਜੋਂ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਕੀਤਾ ਰੋਸ ਵਿਖਾਵਾ
Ad Position 24