09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਣਜੀਤ ਸਿੰਘ ਬਿਧੀਪੁਰ ਸਰਪ੍ਰਸਤ ਤੇ ਸਤਵਿੰਦਰ ਸਿੰਘ ਸਾਬੂਵਾਲ ਪ੍ਰਧਾਨ ਚੁਣੇ ਗਏ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਦੋ ਨੰਬਰਦਾਰ ਯੂਨੀਅਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੱਖਰੀ ਕਾਰਗੁਜ਼ਾਰੀ ਨੂੰ ਖ਼ਤਮ ਕਰਦਿਆਂ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਏਕਤਾ ਹੋ ਗਈ ਹੈ | ਏਕਤਾ ਉਪਰੰਤ ਪੰਜਾਬ ਨੰਬਰਦਾਰ ਯੂਨੀਅਨ (ਰਜਿ. ਨੰਬਰ 643) ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਮੌਕੇ ਤੇ ਮਾਸਟਰ ਰਣਜੀਤ ਸਿੰਘ ਬਿਧੀਪੁਰ ਨੂੰ ਸਰਪ੍ਰਸਤ, ਸਤਵਿੰਦਰ ਸਿੰਘ ਸਾਬੂਵਾਲ ਨੂੰ ਪ੍ਰਧਾਨ ਅਤੇ ਪਰਮਜੀਤ ਸਿੰਘ ਮੁੱਲਾਂਕਾਲਾ ਤੇ ਲਹਿੰਬਰ ਸਿੰਘ ਸਰਾਏ ਜੱਟਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ | ਇਸ ਮੌਕੇ ਸਮੂਹ ਨੰਬਰਦਾਰਾਂ ਨੇ ਕਿਹਾ ਕਿ ਦੋਵਾਂ ਜਥੇਬੰਦੀਆਂ ਦੀ ਏਕਤਾ ਨਾਲ ਨੰਬਰਦਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਇੱਕਜੁੱਟ ਹੋ ਕੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਤਨ ਕਰਨ ਵਿਚ ਮਦਦ ਮਿਲੇਗੀ | ਏਕਤਾ ਉਪਰੰਤ ਸਮੂਹ ਨੰਬਰਦਾਰਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਮੈਨੇਜਰ ਗੁਰਦੁਆਰਾ ਬੇਰ ਸਾਹਿਬ ਅਵਤਾਰ ਸਿੰਘ ਵੱਲੋਂ ਸਮੁੱਚੀ ਨੰਬਰਦਾਰ ਯੂਨੀਅਨ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਸਾਰੇ ਆਗੂਆਂ ਨੇ ਏਕਤਾ ਲਈ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਹੋਰ ਸਾਰੇ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਯੂਨੀਅਨ ਨੰਬਰਦਾਰ ਭਾਈਚਾਰੇ ਦੇ ਹਿੱਤਾਂ ਲਈ ਮਿਲ ਕੇ ਕੰਮ ਕਰੇਗੀ | ਇਸ ਮੌਕੇ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਜਗਜੀਤ ਸਿੰਘ ਅਦਾਲਤ ਚੱਕ ਬਣਾਏ ਗਏ | ਇਸ ਤੋਂ ਇਲਾਵਾ ਪੰਜ ਮੀਤ ਪ੍ਰਧਾਨ ਨੰਬਰਦਾਰ ਮਨਜੀਤ ਸਿੰਘ ਜੰਮੂ, ਸੁਖਦੇਵ ਸਿੰਘ ਸਵਾਲ, ਹਰਵੰਤ ਸਿੰਘ ਵੜੈਚ ਮੋਠਾਂਵਾਲ, ਜੋਗਿੰਦਰ ਰਾਮ ਨਸੀਰਪੁਰ ਤੇ ਸ਼ਿੰਗਾਰਾ ਸਿੰਘ ਮਿਆਣੀ ਬਹਾਦਰ ਬਣਾਏ ਗਏ | ਯੂਨੀਅਨ ਦੇ ਖ਼ਜ਼ਾਨਚੀ ਮਹਿੰਦਰ ਸਿੰਘ ਮੋਖੇ, ਸਹਾਇਕ ਖ਼ਜ਼ਾਨਚੀ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਯੂਨੀਅਨ ਦੇ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਇੰਚਾਰਜ ਨੰਬਰਦਾਰ ਕਸ਼ਮੀਰ ਸਿੰਘ ਕੌਂਸਲਰ, ਪੈੱ੍ਰਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਸਰਕਲ ਦਿਹਾਤੀ ਇੰਚਾਰਜ ਸੁਖਜਿੰਦਰ ਸਿੰਘ ਚੁਲੱਧਾ, ਸਰਕਲ ਤਲਵੰਡੀ ਚੌਧਰੀਆਂ ਦੇ ਇੰਚਾਰਜ ਓਮ ਪ੍ਰਕਾਸ਼, ਮੁੱਖ ਸਲਾਹਕਾਰ ਸੁਰਿੰਦਰ ਪਾਲ ਸਿੰਘ ਸੋਢੀ ਪਿੰਡ ਹੈਬਤਪੁਰ ਤੇ ਪੰਜ ਕਾਰਜਕਾਰਨੀ ਮੈਂਬਰ ਗਿਆਨ ਸਿੰਘ ਪਰਮਜੀਤਪੁਰ, ਕੰਵਰ ਸਤਨਾਮ ਸਿੰਘ ਭਾਗੋ ਬੁੱਢਾ, ਬਖ਼ਸ਼ੀਸ਼ ਸਿੰਘ ਜੱਬੋਵਾਲ, ਬਲਵਿੰਦਰ ਸਿੰਘ ਨਸੀਰੇਵਾਲ, ਮਲਕੀਤ ਸਿੰਘ ਡਡਵਿੰਡੀ ਬਣਾਏ ਗਏ | ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਦੋਵੇਂ ਜੂਨੀਅਰ ਇੱਕਜੁੱਟ ਹੋਣ ਤੇ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ | ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਸਾਰੇ ਹੀ ਨੰਬਰਦਾਰਾਂ ਨੇ ਉਸਾਰੂ ਸੁਝਾਅ ਦਿੱਤੇ ਹਨ | ਇਸ ਮੌਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਵਿੰਦਰ ਸਿੰਘ ਸਾਬੂਵਾਲ ਨੇ ਸਮੂਹ ਨੰਬਰਦਾਰ ਸਾਹਿਬਾਂ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਸਾਰਿਆਂ ਦਾ ਹੀ ਰਿਣੀ ਹਾਂ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨੰਬਰਦਾਰ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦੀ ਮਜ਼ਬੂਤੀ ਲਈ ਕੰਮ ਕਰਾਂਗੇ | ਮੀਟਿੰਗ ਵਿਚ ਸਰਪ੍ਰਸ ਤ ਰਣਜੀਤ ਸਿੰਘ ਬਿਧੀਪੁਰ , ਸਤਵਿੰਦਰ ਸਿੰਘ ਸਾਬੂਵਾਲ, ਸਾਧੂ ਸਿੰਘ ਮਨਿਆਲਾ, ਸੁਰਿੰਦਰ ਪਾਲ ਸਿੰਘ ਹੈਬਤਪੁਰ, ਜਸਵੰਤ ਸਿੰਘ ਡਡਵਿੰਡੀ, ਗੁਰਜਿੰਦਰ ਸਿੰਘ, ਸਤੀਸ਼ ਕੁਮਾਰ ਭਾਗੋਬੁੱਢਾ, ਓਮ ਪ੍ਰਕਾਸ਼ ਤਲਵੰਡੀ ਚੌਧਰੀਆਂ, ਮਹਿੰਦਰ ਸਿੰਘ ਮੋਖੇ, ਬਖ਼ਸ਼ੀਸ਼ ਸਿੰਘ ਜੱਬੋਵਾਲ, ਕੰਵਰ ਸਤਨਾਮ ਸਿੰਘ ਜੱਬੋ ਸੁਧਾਰ, ਲਖਵਿੰਦਰ ਸਿੰਘ ਜੱਬੋ ਸੁਧਾਰ, ਜਰਨੈਲ ਸਿੰਘ ਜਹਾਂਗੀਰਪੁਰ- ਖੀਰਾਂਵਾਲੀ, ਹਰਜਿੰਦਰ ਸਿੰਘ ਜਹਾਂਗੀਰਪੁਰ, ਸੁਖਜਿੰਦਰ ਸਿੰਘ ਚੁਲੱਧਾ, ਜੋਗਿੰਦਰ ਸਿੰਘ ਦੰਦੂਪੁਰ, ਭਜਨ ਸਿੰਘ ਦੰਦੂਪੁਰ, ਸਰਬਜੀਤ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਨੱਥੂਪੁਰ, ਸ਼ਿੰਦਰ ਪਾਲ ਹੁਸੈਨਪੁਰ ਦੂਲੋਵਾਲ, ਸ਼ਿੰਗਾਰਾ ਸਿੰਘ ਮਿਆਣੀ ਬਹਾਦਰ, ਗਿਆਨ ਸਿੰਘ ਪਰਮਜੀਤ ਪੁਰ, ਨਿਰੰਜਨ ਸਿੰਘ ਮਸੀਤਾਂ, ਬਾਵਾ ਸਿੰਘ ਮਹੀਜੀਤਪੁਰ, ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ, ਸੂਬਾ ਸਿੰਘ, ਬਲਰਾਜ ਸਿੰਘ ਦੇਵਲਾਂਵਾਲਾ, ਸਰਬਜੀਤ ਸਿੰਘ ਕਾਲੇਵਾਲ, ਗੁਰਜੰਟ ਸਿੰਘ ਹੈਬਤਪੁਰ, ਗੁਰਦੇਵ ਸਿੰਘ ਮਿਆਣੀ, ਫੰੁਮਣ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 09-08-2026

Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਦੇ ਮੁਕਾਬਲੇ
Ad Position 24