22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਰੇਲ ਕੋਚ ਫ਼ੈਕਟਰੀ ਵਿਖੇ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਧੂਮਧਾਮ ਨਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 19-02-2026
ਕਪੂਰਥਲਾ, 18 ਫਰਵਰੀ (ਸਡਾਨਾ)-ਰੇਲ ਕੋਚ ਫ਼ੈਕਟਰੀ ਦੇ ਹਾਕੀ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਅੱਜ ਪੁਰਸ਼ਾਂ ਦੀ 83ਵੀਂ ਆਲ ਇੰਡੀਆ ਰੇਲਵੇ ਹਾਕੀ ਚੈਂਪੀਅਨਸ਼ਿਪ ਲੀਗ ਧੂਮਧਾਮ ਨਾਲ ਸ਼ੁਰੂ ਹੋਈ ਜਿਸ ਵਿਚ ਕੌਮੀ ਪੱਧਰ ਦੀਆਂ 9 ਰੇਲਵੇ ਟੀਮਾਂ ਭਾਗ ਲੈ ਰਹੀਆਂ ਹਨ ਤੇ ਇਨ੍ਹਾਂ ਟੀਮਾਂ ਵਿਚ ਸ਼ਾਮਲ ਓਲੰਪਿਕ ਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸ਼ਾਮਲ ਹਨ | ਚੈਂਪੀਅਨਸ਼ਿਪ ਵਿਚ ਸ਼ਾਮਲ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ | ਗਰੁੱਪ ਬੀ ਵਿਚ ਨਾਰਦਰਨ ਰੇਲਵੇ ਨਵੀਂ ਦਿੱਲੀ, ਸੈਂਟਰ ਰੇਲਵੇ ਮੰੁਬਈ, ਇਮਟੀਗਰਿੱਲ ਕੋਚ ਫ਼ੈਕਟਰੀ ਚੇਨਈ ਅਤੇ ਈਸਟਰ ਰੇਲਵੇ ਕਲਕੱਤਾ ਦੀਆਂ ਟੀਮਾਂ ਸ਼ਾਮਲ ਹਨ | ਇਸੇ ਤਰ੍ਹਾਂ ਗਰੁੱਪ ਡੀ. 'ਚ ਵੈਸਟਰਨ ਰੇਲਵੇ ਮੁੰਬਈ, ਸਾਊਥ ਈਸਟ ਸੈਂਟਰਲ ਰੇਲਵੇ ਬਿਲਾਸਪੁਰ, ਬਨਾਰਸ ਲੋਕੋਮੋਟਵ ਵਰਕਸ, ਸਾਊਦਰਨ ਰੇਲਵੇ ਚੇਨਈ ਤੇ ਮੇਜ਼ਬਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀਆਂ ਟੀਮਾਂ ਸ਼ਾਮਲ ਹਨ | ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਭਾਰਤੀ ਰੇਲਵੇ ਹਾਕੀ ਟੀਮ ਦੇ ਚੋਣਕਾਰ ਤੇ ਓਲੰਪਿਕ ਖਿਡਾਰੀ ਬਲਵਿੰਦਰ ਸਿੰਘ ਸ਼ੰਮੀ ਵਲੋਂ ਕੀਤਾ ਗਿਆ | ਕੇ.ਐਸ. ਅਸਲਾ ਪ੍ਰਧਾਨ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਸਮੇਤ ਹੋਰ ਅਹੁਦੇਦਾਰ ਤੇ ਖੇਡ ਪ੍ਰੇਮੀ ਮੌਜੂਦ ਸਨ | ਲੀਗ ਦੇ ਪਹਿਲੇ ਮੁਕਾਬਲੇ ਵਿਚ ਨਾਰਦਰਨ ਰੇਲਵੇ ਨਵੀਂ ਦਿੱਲੀ ਨੇ ਇੰਟੀਗਰਿੱਲ ਕੋਚ ਫ਼ੈਕਟਰੀ ਚੇਨਈ ਨੂੰ ਸਖ਼ਤ ਮੁਕਾਬਲੇ 'ਚ 3-2 ਨਾਲ ਹਰਾਇਆ | ਦੂਜੇ ਮੁਕਾਬਲੇ 'ਚ ਵੈਸਟਰਨ ਰੇਲਵੇ ਮੁੰਬਈ ਨੇ ਬਨਾਰਸ ਦੀ ਟੀਮ ਨੂੰ 12-1 ਦੇ ਵੱਡੇ ਫ਼ਰਕ ਨਾਲ ਹਰਾਇਆ | ਤੀਸਰਾ ਮੁਕਾਬਲਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੇ ਸਾਊਥ ਈਸਟ ਸੈਂਟਰਲ ਰੇਲਵੇ ਬਿਲਾਸਪੁਰ ਦਰਮਿਆਨ ਖੇਡਿਆ ਗਿਆ ਜਿਸ ਵਿਚ ਰੇਲ ਕੋਚ ਫ਼ੈਕਟਰੀ ਦੀ ਟੀਮ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਿਲਾਸਪੁਰ ਦੀ ਟੀਮ ਨੂੰ 3-1 ਦੇ ਫ਼ਰਕ ਨਾਲ ਹਰਾਇਆ | ਆਉਂਦੇ ਦਿਨਾਂ ਦੌਰਾਨ ਦਰਸ਼ਕਾਂ ਨੂੰ ਹੋਰ ਵੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ |

Ad Position 22
No active advertisement
ਪਿਛਲੀ ਖ਼ਬਰ ਦੂਜੀ ਪ੍ਰੋ-ਮੈਰਾਥਨ 22 ਨੂੰ ਐਲ. ਪੀ. ਯੂ. ਫਗਵਾੜਾ ਵਿਖੇ ਹੋਵੇਗੀ <br/> ਅਗਲੀ ਖ਼ਬਰ ਵਪਾਰੀਆਂ ਦੀਆਂ ਜੀ.ਐੱਸ.ਟੀ. ਤੇ ਹੋਰ ਵਿਭਾਗਾਂ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗ...
Ad Position 24