08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਸੰਵਿਧਾਨ ਬਚਾਓ ਈ. ਵੀ. ਐਮ. ਹਟਾਓ' ਰੋਸ ਧਰਨੇ ਲਗਾਤਾਰ ਜਾਰੀ ਰੱਖੇ ਜਾਣਗੇ-ਮਾਸਟਰ ਰਾਜਪਾਲ ਨਾਹਰ <br/>

Ad Position 21
No active advertisement
ਅਜੀਤ ਡੈਸਕ 23-01-2026
ਭੁਲੱਥ, 22 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤ ਮੁਕਤੀ ਮੋਰਚਾ ਮੰਡਲ ਪ੍ਰਧਾਨ ਮਾਸਟਰ ਰਾਜਪਾਲ ਨਾਹਰ ਦੀ ਅਗਵਾਈ ਵਿਚ ਸੰਵਿਧਾਨ ਬਚਾਓ ਈ.ਵੀ.ਐਮ. ਹਟਾਓ ਰੋਸ ਪ੍ਰਦਰਸ਼ਨ ਕਪੂਰਥਲਾ ਵਿਖੇ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਮਾਸਟਰ ਰਾਜਪਾਲ ਨਾਹਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਕਿ ਸੰਵਿਧਾਨ ਬਚਾਓ ਈ.ਵੀ.ਐਮ. ਹਟਾਓ ਸਬੰਧੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਬਚਾਉਣ ਲਈ ਈ.ਵੀ.ਐਮ. ਮਸ਼ੀਨਾਂ ਬੰਦ ਕਰਵਾ ਕੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਪਛੜੇ ਵਰਗ ਦੀ ਜਾਤੀ ਆਧਾਰਿਤ ਗਿਣਤੀ ਕਰਵਾਉਣ ਤੇ ਸਰਕਾਰ ਦੀਆਂ ਵਾਧੂ ਜ਼ਮੀਨਾਂ ਭੂਮੀਹੀਨ ਕਿਰਤੀਆਂ ਵਿਚ ਵੰਡਣ ਤੇ ਮਨਰੇਗਾ ਸਕੀਮਾਂ ਮੁੜ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਹੰਸ ਰਾਜ, ਸਤਪਾਲ ਸਿੰਘ, ਸੁਰਿੰਦਰ ਸਿੰਘ ਭੁਲੱਥ, ਬਲਦੇਵ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਪਾਲ ਬਾਗੜੀਆਂ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਜੀਤ ਰਾਮ ਲਿੱਟਾਂ, ਗੁਰਨਾਮ ਸਿੰਘ ਸਿੱਧੂ, ਬੀਬੀ ਨਰਿੰਦਰ ਕੌਰ, ਲਕਸ਼ਮੀ ਦੇਵੀ, ਬੀਬੀ ਨਿੰਦਰ ਕੌਰ ਸਲਾਮਤ ਪੁਰ, ਬੀਬੀ ਮਹਿੰਦਰ ਕੌਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਲਵਾੜਾ ਨੂੰ ਬਾਈਪਾਸ ਤੇ ਅੰਡਰ ਪਾਸ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇ-ਪਰਮਜੀਤ ਖਲਵਾੜਾ <br/> ਅਗਲੀ ਖ਼ਬਰ ਤਹਿਸੀਲਦਾਰ ਗੁਰਮੀਤ ਸਿੰਘ ਵਲੋਂ ਮਿਡਲ ਸਕੂਲ ਨੂੰ ਮਿਊਜ਼ਿਕ ਸਿਸਟਮ ਭੇਟ <br/>
Ad Position 24