14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਾਨਸਾ ਪੁਲਿਸ ਵਲੋਂ ਨਾਜਾਇਜ਼ ਅਸਲੇ ਅਤੇ 15 ਜ਼ਿੰਦਾ ਰੌਂਦਾਂ ਸਮੇਤ 6 ਕਾਬੂ

Ad Position 21
No active advertisement
ਅਜੀਤ ਡੈਸਕ 24-06-2026

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਸੀ. ਆਈ. ਏ. ਸਟਾਫ਼ ਮਾਨਸਾ ਪੁਲਿਸ ਨੇ 6 ਵਿਅਕਤੀਆਂ ਨੂੰ 5 ਨਜਾਇਜ਼ ਅਸਲੇ ਅਤੇ 15 ਜਿੰਦਾ ਰੌਂਦਾਂ ਸਮੇਤ ਕਾਬੂ ਕੀਤਾ ਹੈ । ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਮਾਨਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਸ਼ਪਿੰਦਰ ਸਿੰਘ ਡੀ. ਐਸ. ਪੀ. (ਸਥਾਨਕ), ਜਸਵਿੰਦਰ ਸਿੰਘ ਡੀ. ਐਸ. ਪੀ. (ਡੀ.) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਕੌਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਮਾਨਸਾ ਅਤੇ ਪੁਲਿਸ ਪਾਰਟੀ ਨੇ ਪਸ਼ੂ ਮੰਡੀ ਮਾਨਸਾ ਕੋਲ ਗਸ਼ਤ ਦੌਰਾਨ ਸਤਿੰਦਰਜੀਤ ਸਿੰਘ ਉਰਫ਼ ਗੋਸ਼ਾ ਵਾਸੀ ਕੱਲ੍ਹੋ, ਸੁਖਪਾਲ ਸਿੰਘ ਵਾਸੀ ਦਲੀਏਵਾਲੀ, ਦਿਲਪ੍ਰੀਤ ਸਿੰਘ ਉਰਫ਼ ਕਾਲੂ, ਰਾਜਵਿੰਦਰ ਸਿੰਘ ਉਰਫ਼ ਰਾਜੂ, ਲਖਵਿੰਦਰ ਸਿੰਘ ਉਰਫ਼ ਲੱਖਾ ਤੇ ਨਵਪ੍ਰੀਤ ਸਿੰਘ ਉਰਫ਼ ਨਵੀ ਵਾਸੀ ਕੋਟਲੀ ਕਲਾਂ ਨੂੰ 3 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ। ਉਨ੍ਹਾਂ ਕੋਲੋਂ 4 ਪਿਸਤੌਲ 32 ਬੋਰ, 13 ਜਿੰਦਾ ਰੌਂਦ, ਇਕ ਪਿਸਤੌਲ 12 ਬੋਰ ਦੇਸੀ ਕੱਟਾ ਸਣੇ 2 ਜਿੰਦਾ ਰੌਂਦ ਬਰਾਮਦ ਕੀਤੇ ਹਨ । ਐਸ. ਐਸ. ਪੀ. ਨੇ ਦੱਸਿਆ ਕਿ ਉਕਤ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸ਼ਹਿਰੀ-1 ਮਾਨਸਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਤਾਦਾਦ ’ਚ ਅਸਲਾ ਕਿੱਥੋਂ ਲੈ ਕੇ ਆਏ ਅਤੇ ਜ਼ਿਲ੍ਹੇ ‘ਚ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਸਨ । ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਕੋਲੋਂ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪ-ਡੀ.ਸੀ. ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24