28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਪ ਦੇ ਸਾਬਕਾ ਹਲਕਾ ਇੰਚਾਰਜ ਗੁਰਮੀਤ ਰਾੜੀਆ ਕਾਂਗਰਸ ’ਚ ਸ਼ਾਮਿਲ

ਮੰਡੀ ਕਿੱਲਿਆਂਵਾਲੀ, 28 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸਿਆਸੀ ਹਲਕੇ ਲੰਬੀ ਵਿਚ ਸੱਤਾਪੱਖ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਹਲਕੇ ਵਿਚ ‘ਆਪ’ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਆਗੂ ਤੇ ਸਾਬਕਾ ਹਲਕਾ ਇੰਚਾਰਜ ਗੁਰਮੀਤ ਸਿੰਘ ਰਾੜੀਆ ਨੇ ‘ਆਪ’ ਛੱਡ ਕੇ ਕਾਂਗਰਸ ਦਾ ਪੱਲਾ ਫ਼ੜ੍ਹ ਲਿਆ ਹੈ।

Ad Position 21
No active advertisement
ਅਜੀਤ ਡੈਸਕ 29-10-2026
ਮੰਡੀ ਕਿੱਲਿਆਂਵਾਲੀ, 28 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸਿਆਸੀ ਹਲਕੇ ਲੰਬੀ ਵਿਚ ਸੱਤਾਪੱਖ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਹਲਕੇ ਵਿਚ ‘ਆਪ’ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਆਗੂ ਤੇ ਸਾਬਕਾ ਹਲਕਾ ਇੰਚਾਰਜ ਗੁਰਮੀਤ ਸਿੰਘ ਰਾੜੀਆ ਨੇ ‘ਆਪ’ ਛੱਡ ਕੇ ਕਾਂਗਰਸ ਦਾ ਪੱਲਾ ਫ਼ੜ੍ਹ ਲਿਆ ਹੈ। ਕਾਂਗਰਸ ਦੇ ਲੰਬੀ ਤੋਂ ਸੰਭਾਵੀ ਉਮੀਦਵਾਰ ਫ਼ਤਹਿ ਸਿੰਘ ਬਾਦਲ ਦੀ ਅਗਵਾਈ ਹੇਠ ਰਾੜੀਆ ਨੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਨਾਲ ਮੁਲਾਕਾਤ ਕਰਕੇ ਪਾਰਟੀ ਜੁਆਇਨ ਕੀਤੀ। ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੂਰੇ ਮਾਣ-ਸਤਿਕਾਰ ਦਾ ਭਰੋਸਾ ਦਿੱਤਾ। ਗੁਰਮੀਤ ਰਾੜੀਆ 2019 ਤੋਂ 2021 ਦੌਰਾਨ ਲੰਬੀ ਦੇ ਹਲਕਾ ਇੰਚਾਰਜ, ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਫ਼ਤਹਿਪੁਰ ਮਨੀਆਂ ਜ਼ੋਨ ਦੇ ਬਲਾਕ ਪ੍ਰਧਾਨ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਇਹ ਕਦਮ ਟਕਸਾਲੀ ਕਾਡਰ ਵਿਚਲੀ ਬੇਚੈਨੀ ਤੇ ਅਣਦੇਖੀ ਦਾ ਸਿੱਟਾ ਮੰਨਿਆ ਜਾ ਰਿਹਾ ਹੈ। ਪਿੱਛੇ ਜਿਹੇ ਮਾਰਕਿਟ ਕਮੇਟੀ ਕਿੱਲਿਆਂਵਾਲੀ ਦੀ ਚੇਅਰਮੈਨੀ ਵਿਚ ਫੇਰਬਦਲ ਕਰਕੇ ਖੇਤੀਬਾੜੀ ਮੰਤਰੀ ਦੇ ਕਰੀਬੀ ਨੂੰ ਲਗਾਉਣ ਕਾਰਨ ਟਕਸਾਲੀ ਵਰਕਰਾਂ ’ਚ ਭਾਰੀ ਰੋਸ ਹੈ। ਕਾਂਗਰਸ ਵਿਚ ਸ਼ਾਮਿਲ ਹੋਣ ਮਗਰੋਂ ਸ. ਰਾੜੀਆ ਨੇ ‘ਆਪ’ ਸਰਕਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ਟਕਸਾਲੀ ਵਰਕਰਾਂ ਦੀ ਅਣਦੇਖੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾ ਵਿਚ ਆਉਣ ਮਗਰੋਂ ਲੰਬੀ ਹਲਕੇ ਵਿਚ ਟਕਸਾਲੀ ਵਰਕਰਾਂ ਨੂੰ ਖੂੰਜੇ ਲਗਾ ਕੇ ਰੱਖਿਆ ਗਿਆ ਹੈ ਅਤੇ ਲੋਕਾਂ ਦੇ ਮਸਲਿਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਗੁਰੂਸਰ ਯੋਧਾ ਵਿਚ ਮਲੂਕਾ ਨਹਿਰ ਦੇ ਸੂਏ-ਕੱਸੀਆਂ ਦੀ ਮੁਰੰਮਤ ਅਤੇ ਠੋਕਰਾਂ ਵਿਚ ਫੱਟੇ ਲਵਾਉਣ ਦੇ ਚੋਣ ਵਾਅਦੇ ਵੀ ਅੱਜ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਸਰਪੰਚੀ ਦੀ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ’ਤੇ ਉਨ੍ਹਾਂ ਦੀ ਪੰਚਾਇਤ ਜਾਣ-ਬੁੱਝ ਕੇ ਰਾਖਵੀਂ ਕਰਵਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਣਦੇਖੀ, ਧੱਕੇਸ਼ਾਹੀ ਅਤੇ ਲਾਰਿਆਂ ਤੋਂ ਦੁਖੀ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਰਾਮ ਸੇਵਾ ਸੰਮਤੀ ਨੇ ਟ੍ਰੈਫ਼ਿਕ ਇੰਚਾਰਜ ਅਤੇ ਟੀਮ ਨੂੰ ਕੀਤਾ ਸਨਮਾਨਿਤ
Ad Position 24