ਸਵਾਮੀ ਕਮਲਾਨੰਦ ਗਿਰੀ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ ’ਤੇ ਸਵਾਗਤ
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ ਅੱਜ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਪਹੁੰਚਣ ’ਤੇ ਸ਼ਰਧਾਲੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ।
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ ਅੱਜ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਪਹੁੰਚਣ ’ਤੇ ਸ਼ਰਧਾਲੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ। ਇਸ ਦੇ ਨਾਲ ਹੀ ਤਿਲਕ-ਪੂਜਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਭਾਈ ਰਮਨ ਜੈਨ ਨੇ ਦੱਸਿਆ ਕਿ 29 ਅਕਤੂਬਰ ਤੋਂ ਸਵਾਮੀ ਕਮਲਾਨੰਦ ਰੋਜ਼ਾਨਾ ਸਵੇਰੇ 5:15 ਤੋਂ 7:00 ਵਜੇ ਤੱਕ ਕੱਤਕ ਮਹਾਂਉਤਸਵ ਦੌਰਾਨ ਸ਼ਰਧਾਲੂਆਂ ਨੂੰ ਕੱਤਕ ਮਹਾਤਮ ਸੁਣਾਉਣਗੇ ਅਤੇ ਭਜਨ ਵੀ ਪੇਸ਼ ਹੋਣਗੇ। ਉਨ੍ਹਾਂ ਪੂਰਾ ਮਹੀਨਾ ਚੱਲਣ ਵਾਲੇ ਇਸ ਸਮਾਗਮ ਵਿਚ ਸ਼ਰਧਾਲੂਆਂ ਨੂੰ ਰੋਜ਼ਾਨਾ ਵਧ-ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਭਾਜਪਾ ਆਗੂ ਕੌਂਸਲਰ ਪਰੀਜਾਤ ਪਠੇਲਾ ਹੈਪੀ, ਭਾਜਪਾ ਮੰਡਲ-3 ਦੇ ਪ੍ਰਧਾਨ ਰਾਜਿੰਦਰ ਕੁਮਾਰ ਭੁਜੀਆ ਵਾਲੇ, ਹੰਸਰਾਜ ਦਾਬੜਾ, ਨੱਥੂ ਰਾਮ ਗੋਇਲ, ਨਰਿੰਦਰ ਗੁਪਤਾ, ਮੇਘਰਾਜ ਗਰਗ ਦੋਦਾ ਵਾਲੇ, ਸ਼ਸ਼ੀ ਆਹੂਜਾ, ਡਾ. ਸੁਭਾਸ਼ ਖੁਰਾਣਾ, ਅਨਿਲ ਵਾਟਸ, ਦਵਿੰਦਰ ਤਾਇਲ, ਰਾਜ ਕੁਮਾਰ ਗੋਇਲ, ਕ੍ਰਿਸ਼ਨ ਗਾਵੜੀ, ਵਿਜੇ ਚਾਵਲਾ, ਅਛੱਰ ਬਾਂਸਲ, ਮੁਕੇਸ਼ ਗਰਗ, ਸਤੀਸ਼ ਗਰਗ, ਹਿਮਾਂਸ਼ੂ ਬਾਂਸਲ, ਰਾਜ ਕੁਮਾਰ ਚਗਤੀ, ਵਿਕਰਮ ਗੋਇਲ, ਪੰਡਿਤ ਰਣਜੀਤ ਸ਼ਰਮਾ, ਜਗਦੀਸ਼ ਚੰਦਰ ਜੋਸ਼ੀ, ਦੀਪੂ ਕੋਠਾਰੀ, ਸੁਭਾਸ਼ ਮਿੱਢਾ, ਅਭਿ ਪਠੇਲਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।