29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਸ਼ਵ ਆਇਓਡੀਨ ਦਿਵਸ ਮਨਾਇਆ

ਰੁਪਾਣਾ, 28 ਅਕਤੂਬਰ (ਜਗਜੀਤ ਸਿੰਘ)-ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.

Ad Position 21
No active advertisement
ਅਜੀਤ ਡੈਸਕ 29-10-2026
ਰੁਪਾਣਾ, 28 ਅਕਤੂਬਰ (ਜਗਜੀਤ ਸਿੰਘ)-ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਆਲਮਵਾਲਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਭੰਗਚੜੀ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਸ ਮੌਕੇ ਹੈਲਥ ਸੁਪਰਵਾਈਜ਼ਰ ਬਲਜੀਤ ਸਿੰਘ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਚ ਗੂੰਗੇ ਬੋਲ/ਮੂੰਹ, ਅੱਖਾਂ ਅਤੇ ਸਿਰ ਦਾ ਵਿੰਗਾ ਟੇਢਾ, ਦਿਮਾਗੀ ਤੌਰ ’ਤੇ ਕਮਜ਼ੋਰ ਬੱਚਿਆਂ ਦਾ ਪੈਦਾ ਹੋਣਾ ਤੇ ਗਿਲੜ੍ਹ ਰੋਗ ਦਾ ਹੋਣਾ, ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ ਆਦਿ ਇਹ ਆਇਓਡੀਨ ਤੱਤ ਦੀ ਘਾਟ ਕਾਰਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤੱਤ ਨਮਕ ਵਿਚ ਪਾਇਆ ਜਾਂਦਾ ਹੈ ਸਾਨੂੰ ਆਇਓਡੀਨ ਯੁਕਤ ਨਮਕ ਹੀ ਵਰਤਣਾ ਚਾਹੀਦਾ ਹੈ। ਇਸ ਮੌਕੇ ਅਕਸ਼ੇ ਮਿੱਡਾ, ਪ੍ਰਿੰਸੀਪਲ ਧਰਮਪਾਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਵਲੋਂ ਮੰਡੀ ਕਿੱਲਿਆਂਵਾਲੀ ’ਚ ਵਰਕਰ ਸੰਮੇਲਨ ਕਰਵਾਇਆ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਜਾਰੀ
Ad Position 24