19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਮੱਤਾ ਦੀਆਂ ਹੋਣਹਾਰ ਧੀਆਂ ਨੇ ਗਤਕੇ ਦੇ ਮੁਕਾਬਲੇ ’ਚ ਗੋਲਡ ਮੈਡਲ ਜਿੱਤੇ

ਜੈਤੋ, 18 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਮੱਤਾ ਦੀਆਂ ਹੋਣਹਾਰ 2 ਧੀਆਂ ਹਰਕੀਰਤ ਕੌਰ ਤੇ ਜਸਨੀਤ ਕੌਰ ਨੇ ਰਤੀਆ (ਹਰਿਆਣਾ) ਵਿਖੇ ਹੋਏ ਗੱਤਕੇ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਦੋਵੇ ਧੀਆਂ ਦਾ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਦੋਵੇਂ ਕੁੜੀਆਂ ਦੇ ਗਲਾਂ ਵਿਚ ਪਾਰ ਪਏ ਗਏ ਅਤੇ ਫ਼ੁੱਲਾਂ ਦੀ ਵਰਖਾ ਕੀਤੀ ਗਈ ਅਤੇ ਪਿੰਡ ਦੀ ਫ਼ਰਨੀ ਦਾ ਚੱਕਰ ਵੀ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਜੈਤੋ, 18 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਮੱਤਾ ਦੀਆਂ ਹੋਣਹਾਰ 2 ਧੀਆਂ ਹਰਕੀਰਤ ਕੌਰ ਤੇ ਜਸਨੀਤ ਕੌਰ ਨੇ ਰਤੀਆ (ਹਰਿਆਣਾ) ਵਿਖੇ ਹੋਏ ਗੱਤਕੇ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਦੋਵੇ ਧੀਆਂ ਦਾ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਦੋਵੇਂ ਕੁੜੀਆਂ ਦੇ ਗਲਾਂ ਵਿਚ ਪਾਰ ਪਏ ਗਏ ਅਤੇ ਫ਼ੁੱਲਾਂ ਦੀ ਵਰਖਾ ਕੀਤੀ ਗਈ ਅਤੇ ਪਿੰਡ ਦੀ ਫ਼ਰਨੀ ਦਾ ਚੱਕਰ ਵੀ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਗੁਰੂ ਕੀ ਢਾਬ ਪ੍ਰਬੰਧਕ ਕਮੇਟੀ, ਪਿੰਡ ਮੱਤੇ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਗੁਰਦੁਆਰਾ ਨਾਨਕਸਰ ਮੱਤਾ ਵਿਖੇ ਇਨ੍ਹਾਂ ਕੁੜੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਪਿੰਡ ਨਿਵਾਸੀਆਂ ਨੇ ਦੱਸਿਆ ਇਹ ਦੋਵੇਂ ਲੜਕੀਆਂ ਪੰਜਾਬ ਪੱਧਰ ’ਤੇ ਪਹਿਲੇ ਸਥਾਨ ’ਤੇ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਨਿੱਜੀ ਯਾਰਡ ’ਚ ਅਣ-ਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਪਹੁੰਚੇ
Ad Position 24