19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡੀ.ਏ.ਵੀ. ਕੋਟਕਪੂਰਾ ਵਿਖੇ ਵਿਸ਼ਵ ਖੁਰਾਕ ਦਿਵਸ ਮਨਾਇਆ

v ਕੋਟਕਪੂਂਰਾ , 17 ਅਕਤੂਬਰ ( ਮੋਹਰ ਸਿੰਘ ਗਿੱਲ )- ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਵਿਸ਼ਵ ਖੁਰਾਕ ਦਿਵਸ ਮੌਕੇ ਵਿਸ਼ੇਸ਼ ਗਤੀਵਿਧੀ ਕਰਵਾਈ ਗਈ , ਜਿਸ ਵਿਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ - ਮੁੰਨੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਗਤੀਵਿਧੀ ਦਾ ਮੁੱਖ ਉਦੇਸ਼ ਨੰਨ੍ਹੇ - ਮੁੰਨੇ ਵਿਦਿਆਰਥੀਆਂ ਨੂੰ ਭੋਜਨ ਦੀ ਮਹੱਤਤਾ , ਪੌਸ਼ਟਿਕ ਖੁਰਾਕ ਦੇ ਲਾਭਾਂ ਅਤੇ ਵਿਸ਼ਵ ਦੇ ਵੱਖ - ਵੱਖ ਦੇਸ਼ਾਂ ਦੇ ਖਾਣ - ਪੀਣ ਦੇ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ ਸੀ ।

Ad Position 21
No active advertisement
ਅਜੀਤ ਡੈਸਕ 19-10-2026
v ਕੋਟਕਪੂਂਰਾ , 17 ਅਕਤੂਬਰ ( ਮੋਹਰ ਸਿੰਘ ਗਿੱਲ )- ਡੀਏਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਵਿਸ਼ਵ ਖੁਰਾਕ ਦਿਵਸ ਮੌਕੇ ਵਿਸ਼ੇਸ਼ ਗਤੀਵਿਧੀ ਕਰਵਾਈ ਗਈ , ਜਿਸ ਵਿਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ - ਮੁੰਨੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਗਤੀਵਿਧੀ ਦਾ ਮੁੱਖ ਉਦੇਸ਼ ਨੰਨ੍ਹੇ - ਮੁੰਨੇ ਵਿਦਿਆਰਥੀਆਂ ਨੂੰ ਭੋਜਨ ਦੀ ਮਹੱਤਤਾ , ਪੌਸ਼ਟਿਕ ਖੁਰਾਕ ਦੇ ਲਾਭਾਂ ਅਤੇ ਵਿਸ਼ਵ ਦੇ ਵੱਖ - ਵੱਖ ਦੇਸ਼ਾਂ ਦੇ ਖਾਣ - ਪੀਣ ਦੇ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ ਸੀ । ਇਸ ਮੌਕੇ ਭਾਰਤੀ , ਜਾਪਾਨੀ , ਅਮਰੀਕੀ ਅਤੇ ਮੈਕਸੀਕਨ ਪਕਵਾਨਾਂ ਸਮੇਤ ਵੱਖ - ਵੱਖ ਦੇਸ਼ਾਂ ਦੇ ਸੁਆਦੀ ਅਤੇ ਆਕਰਸ਼ਕ ਭੋਜਨ ਪਦਾਰਥਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਵਿਦਿਆਰਥੀਆਂ ਨੇ ਵੱਖ - ਵੱਖ ਪਕਵਾਨਾਂ ਨੂੰ ਉਤਸੁਕਤਾ ਨਾਲ ਦੇਖਿਆ ਅਤੇ ਦੁਨੀਆ ਭਰ ਦੇ ਖਾਣ - ਪੀਣ ਦੇ ਰੀਤੀ - ਰਿਵਾਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ । ਕਿੰਡਰਗਾਰਟਨ ਦੇ ਕੋਆਰਡੀਨੇਟਰ ਹਰਿੰਦਰ ਕੌਰ ਦੀ ਅਗਵਾਈ ਹੇਠ ਇਹ ਗਤੀਵਿਧੀ ਸਫਲਤਾਪੂਰਵਕ ਕੀਤੀ ਗਈ । ਸਮਾਗਮ ’ ਚ ਸੁਮਿਤਾ ਮੋਂਗਾ ਤੇ ਵੰਦਨਾ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ । ਪ੍ਰਿੰਸੀਪਲ ਸੁਮਨ ਪੁਰੀ ਦੇ ਸਹਿਯੋਗ ਨਾਲ ਸਮੁੱਚੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ । ਇਸ ਮੌਕੇ ਨੰਨੇ - ਮੁੰਨੇ ਬੱਚਿਆਂ ਨੂੰ ਭੋਜਨ ਪ੍ਰਤੀ ਸਤਿਕਾਰ , ਸਿਹਤਮੰਦ ਜੀਵਨ - ਸ਼ੈਲੀ ਅਤੇ ਭੋਜਨ ਦੀ ਬਰਬਾਦੀ ਰੋਕਣ ਵਰਗੀਆਂ ਮਹੱਤਵਪੂਰਨ ਕਦਰਾਂ - ਕੀਮਤਾਂ ਨਾਲ ਜੋੜਿਆ ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਸਿੰਘ ਢਿੱਲਵਾਂ ਨੇ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ’ ਤੇ ਕਿਸਾਨਾਂ ਨਾਲ ਕੀਤੀ ਹਮਦਰਦੀ ਅਗਲੀ ਖ਼ਬਰ ਸਮਾਜ ਸੇਵੀ ਚੰਦਬਾਜਾ ਦੇ ਗ੍ਰਹਿ ਵਿਖੇ ਪੰਜਾਬ ਦੀ ਸਿਹਤਯਾਬੀ ਸੰਬੰਧੀ ਗੰਭੀਰ ਵਿਚਾਰ ਚਰਚਾ ਬੇਟੇ ਗਗਨਜੋਤ ਸਿੰਘ ਦੇ ਜਨਮ ਦ...
Ad Position 24