ਸਿਆਸੀ ਭਵਿੱਖ ਤੇ ਪਰਵਿੰਦਰ ਸਿੰਘ ਝੋਟੇ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਨ ਲਈ ਸਿਮਰਨਜੀਤ ਸਿੰਘ ਵਿਰਦੀ ਦੇ ਸਮਰਥਕਾਂ ਨੇ ਵੱਡਾ ਇਕੱਠ ਕੀਤਾ
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਬੀਤੇ ਦਿਨੀਂ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ ਚਾਰ ਦੇ ਕੌਂਸਲਰ ਸਿਮਰਨਜੀਤ ਸਿੰਘ ਵਿਰਦੀ ਨੇ ਪਾਰਟੀ ਦੇ ਵੱਖ ਵੱਖ ਅਹੁਦੇਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਆਪਣੇ ਸਿਆਸੀ ਭਵਿੱਖ ਪ੍ਰਤੀ ਅਤੇ ਪਰਮਿੰਦਰ ਸਿੰਘ ਝੋਟੇ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਨ ਲਈ ਸਮਰਥਕਾਂ ਦਾ ਵਿਸ਼ਾਲ ਇਕੱਠ ਰਾਮਗੜੀਆ ਸਿੰਘ ਸਭਾ ਨਜ਼ਦੀਕ ਰੱਖਿਆ ਗਿਆ।
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਬੀਤੇ ਦਿਨੀਂ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ ਚਾਰ ਦੇ ਕੌਂਸਲਰ ਸਿਮਰਨਜੀਤ ਸਿੰਘ ਵਿਰਦੀ ਨੇ ਪਾਰਟੀ ਦੇ ਵੱਖ ਵੱਖ ਅਹੁਦੇਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਆਪਣੇ ਸਿਆਸੀ ਭਵਿੱਖ ਪ੍ਰਤੀ ਅਤੇ ਪਰਮਿੰਦਰ ਸਿੰਘ ਝੋਟੇ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਨ ਲਈ ਸਮਰਥਕਾਂ ਦਾ ਵਿਸ਼ਾਲ ਇਕੱਠ ਰਾਮਗੜੀਆ ਸਿੰਘ ਸਭਾ ਨਜ਼ਦੀਕ ਰੱਖਿਆ ਗਿਆ। ਇਸ ਮੌਕੇ ਜਤਿੰਦਰ ਸਿੰਘ ਸੰਨੀ, ਦੀਪਕ ਖੰਨਾ, ਜਸਪਿੰਦਰ ਸਿੰਘ, ਵਿਕਰਮਜੀਤ ਸਿੰਘ ਵਿਰਦੀ, ਮਲਕੀਤ ਸਿੰਘ ਵਿਰਦੀ, ਮਨਤਾਰ ਸਿੰਘ, ਜਗਤਾਰ ਸਿੰਘ, ਗਗਨ ਸਰਾਂ, ਗੁਰ ਕੀਰਤਨ ਸਿੰਘ ਵਿਰਦੀ, ਲਾਡੀ, ਗੌਰਵ, ਗਗਨ ਸੰਧੂ, ਮੰਨੂ ਸੇਠੀ, ਨਰਿੰਦਰ ਸਿੰਘ, ਬਿੱਟੂ ਵਿਰਦੀ, ਗੁਰਤਾਨ ਸਿੰਘ ਵਿਰਦੀ, ਹਰਦੀਪ ਧੰਮੂ, ਗਗਨ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦ ਹਾਜ਼ਰ ਸਨ। ਕੌਂਸਲਰ ਸਿਮਰਨਜੀਤ ਵਿਰਦੀ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਪਰਮਿੰਦਰ ਸਿੰਘ ਝੋਟੇ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਨ ਲਈ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਿਆਸੀ ਭਵਿੱਖ ਦਾ ਜਲਦ ਐਲਾਨ ਕਰਨਗੇ ਜਿਸ ਲਈ ਦਾਣਾ ਮੰਡੀ ਵਿਖੇ ਇਕੱਠ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਹਮੇਸ਼ਾ ਸ਼ਹਿਰ ਦੇ ਵਿਕਾਸ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਉਨ੍ਹਾਂ ਅਸਤੀਫਾ ਦੇ ਦਿੱਤਾ ਹੈ ਅਤੇ ਜਲਦ ਹੀ ਆਪਣੇ ਸਿਆਸੀ ਭਵਿੱਖ ਦਾ ਐਲਾਨ ਕਰਨਗੇ।