ਅਨਾਜ ਮੰਡੀ ’ਚ ਲਿਫ਼ਟਿੰਗ ਦੀ ਮੱਧਮ ਗਤੀ ਕਾਰਨ ਬੋਰੀਆਂ ਦੇ ਲੱਗੇ ਅੰਬਾਰ
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਥਾਂ-ਥਾਂ ’ਤੇ ਫ਼ਸਲ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹਾਲੇ ਤੱਕ ਲਿਫ਼ਟਿੰਗ ਦੀ ਰਫ਼ਤਾਰ ਤੇਜ਼ ਨਾ ਹੋਣ ਕਾਰਨ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ।
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਥਾਂ-ਥਾਂ ’ਤੇ ਫ਼ਸਲ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹਾਲੇ ਤੱਕ ਲਿਫ਼ਟਿੰਗ ਦੀ ਰਫ਼ਤਾਰ ਤੇਜ਼ ਨਾ ਹੋਣ ਕਾਰਨ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ। ਇਸੇ ਸਬੰਧੀ ਮਜ਼ਦੂਰਾਂ ਦੀ ਜਥੇਬੰਦੀ ਵਲੋਂ ਵੀ ਅਨਾਜ ਮੰਡੀ ਵਿਚ ਫ਼ਸਲ ਦੀਆਂ ਬੋਰੀਆਂ ਦੀ ਢਿੱਲੀ ਲਿਫ਼ਟਿੰਗ ਹੋਣ ਅਤੇ ਰਾਤ ਸਮੇਂ ਫ਼ਸਲ ਦੀ ਚੋਰੀ, ਮੀਂਹ ਵਿਚ ਭਿੱਜੀਆਂ ਫਸਲਾਂ ਦੀ ਅਦਲਾ ਬਦਲੀ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਕਿਸਾਨਾਂ ਨੂੰ ਵੀ ਮੰਡੀ ਵਿਚ ਭਿੱਜੀ ਹੋਈ ਫਸਲ ਨੂੰ ਖਿਲਾਰਨ ਵਾਸਤੇ ਵੀ ਜਗ੍ਹਾ ਦੀ ਘਾਟ ਹੈ। ਮਾਰਕੀਟ ਕਮੇਟੀ ਕੋਟਕਪੁਰਾ ਵਲੋਂ ਦਿੱਤੇ ਗਏ ਵੇਰਵੇ ਵਿਚ ਵੱਖ-ਵੱਖ ਏਜੰਸੀਆਂ ਵਲੋਂ ਖਰੀਦ ਕੀਤੀ ਫ਼ਸਲ ਵਿਚੋਂ 60% ਫ਼ਸਲ ਦੀ ਲਿਫਟਿੰਗ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਮੰਡੀ ਵਿਚ ਲੱਗਦੇ ਬੋਰੀਆਂ ਦੇ ਅੰਬਾਰ ਉੱਚੇ ਹੁੰਦੇ ਜਾ ਰਹੇ ਹਨ, ਜਿਸ ਨਾਲ 72 ਘੰਟਿਆਂ ਵਿਚ ਲਿਫ਼ਟਿੰਗ ਦੇ ਕੀਤੇ ਦਾਅਵਿਆਂ ਨੂੰ ਵੀ ਬੋਰੀਆਂ ਦੀਆਂ ਢਾਂਗਾਂ ਦਾ ਵੱਧਦਾ ਕੱਦ ਮੂੰਹ ਚਿੜਾ ਰਿਹਾ ਹੈ। ਅਨਾਜ ਮੰਡੀ ਵਿਚਲੀਆਂ ਸੜਕਾਂ ’ਤੇ ਪਈਆਂ ਫਸਲਾਂ ਦੀਆਂ ਬੋਰੀਆਂ ਲਿਫਟਿੰਗ ਨੂੰ ਤਰਸ ਰਹੀਆਂ ਹਨ।