19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੁਲਿਸ ਨੇ ਜੇਲ੍ਹ ਅੰਦਰ ਸਰਚ ਅਭਿਆਨ ਚਲਾਇਆ, ਬੈਰਕਾਂ ਦੀ ਬਾਰੀਕੀ ਨਾਲ ਕੀਤੀ ਚੈਕਿੰਗ

ਫ਼ਰੀਦਕੋਟ , 18 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਫ਼ਰੀਦਕੋਟ ਦੀ ਮਾਡਰਨ ਜੇਲ੍ਹ ਜਿੱਥੇ ਅਕਸਰ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਨਸ਼ੀਲਾ ਸਮਾਨ , ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ , ਜਿਸ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਕਰੀਬ 200 ਪੁਲਿਸ ਮੁਲਾਜ਼ਮਾਂ ਦੀਆਂ ਵੱਖ - ਵੱਖ ਟੀਮਾਂ ਬਣਾ ਕੇ ਜੇਲ੍ਹ ਅੰਦਰ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ । ਐਸ .

Ad Position 21
No active advertisement
ਅਜੀਤ ਡੈਸਕ 19-10-2026
ਫ਼ਰੀਦਕੋਟ , 18 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਫ਼ਰੀਦਕੋਟ ਦੀ ਮਾਡਰਨ ਜੇਲ੍ਹ ਜਿੱਥੇ ਅਕਸਰ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਨਸ਼ੀਲਾ ਸਮਾਨ , ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ , ਜਿਸ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਕਰੀਬ 200 ਪੁਲਿਸ ਮੁਲਾਜ਼ਮਾਂ ਦੀਆਂ ਵੱਖ - ਵੱਖ ਟੀਮਾਂ ਬਣਾ ਕੇ ਜੇਲ੍ਹ ਅੰਦਰ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ । ਐਸ . ਪੀ . ਨਰਿੰਦਰ ਸਿੰਘ ਵਲੋਂ ਇਸ ਸਰਚ ਅਭਿਆਨ ਦੀ ਅਗਵਾਈ ਕੀਤੀ ਗਈ , ਜਿਸ ਦੌਰਾਨ ਬੈਰਕ ਅਤੇ ਬੈਰਕਾਂ ’ ਚ ਬੰਦ ਕੈਦੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ । ਡੀ . ਐਸ . ਪੀ . ਤਰਲੋਚਨ ਸਿੰਘ ਨੇ ਦੱਸਿਆ ਕੇ ਪਹਿਲਾਂ ਵੀ ਪੁਲਿਸ ਵਲੋਂ ਜੇਲ੍ਹ ’ ਚ ਅਚਨਚੇਤ ਤਲਾਸ਼ੀ ਅਭਿਆਨ ਚਲਾਏ ਜਾਂਦੇ ਹਨ । ਇਸ ਤਲਾਸ਼ੀ ਅਭਿਆਨ ਦਾ ਮਕਸਦ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਚੇਤਾਵਨੀ ਦੇਣਾ ਹੈ ਕਿ ਜੇਲ੍ਹ ਅੰਦਰ ਕਿਸੇ ਕਿਸਮ ਦੀ ਗਲਤ ਗਤੀਵਿਧੀ ਨੂੰ ਅੰਜ਼ਾਮ ਨਾ ਦੇਣ । ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਹਾਲੇ ਕੁਝ ਬਰਾਮਦਗੀ ਨਹੀਂ ਹੋ ਸਕੀ ਪਰ ਕੈਦੀਆਂ ਨੂੰ ਸਖ਼ਤ ਚੇਤਾਵਨੀ ਜ਼ਰੂਰ ਦਿੱਤੀ ਗਈ ਹੈ ਕਿ ਜੇਕਰ ਕੋਈ ਪਾਬੰਦੀਸ਼ੁਦਾ ਸਮਾਨ ਮਿਲਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਨਸ਼ਾ ਮੁਕਤ ਨੌਜਵਾਨ’ ਵਿਸ਼ੇ ’ਤੇ ਸਮਾਗਮ ਕਰਵਾਇਆ ਅਗਲੀ ਖ਼ਬਰ ਮੁੱਖ ਸੜਕ ਬਣਾਉਣ ਲਈ ਲਗਾਏ ਗਏ ਬੈਰੀਕੇਡਾਂ ਨੂੰ ਸਾਬਕਾ ਚੇਅਰਮੈਨ ਨੇ ਪੁੱਟਿਆ
Ad Position 24