14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਗਿੱਦੜਬਾਹਾ, 13 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਲਗਾਤਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ। ਬੀਤੀ ਰਾਤ ਪਿੰਡ ਗੁਰੂਸਰ ਵਿਖੇ ਫ਼ਿਰ ਦੋ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Ad Position 21
No active advertisement
? 14-10-2026
ਗਿੱਦੜਬਾਹਾ, 13 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਲਗਾਤਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ। ਬੀਤੀ ਰਾਤ ਪਿੰਡ ਗੁਰੂਸਰ ਵਿਖੇ ਫ਼ਿਰ ਦੋ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿੰਡ ਗੁਰੂਸਰ ਵਿਚ ਲਗਾਤਾਰ ਟਿਊਬਵੈੱਲਾਂ ’ਤੇ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦੋ ਮਹੀਨਿਆਂ ਵਿਚ ਦਰਜਨਾਂ ਹੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਕਿਸਾਨਾਂ ਵਲੋਂ ਲਗਾਤਾਰ ਪ੍ਰਸ਼ਾਸਨ ਅੱਗੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ ਜਾ ਚੁੱਕਾ ਹੈ। ਆਸਪਾਸ ਦੇ ਪਿੰਡ ਗਿਲਜੇਵਾਲਾ, ਸਮਾਗ, ਮਧੀਰ ਤੇ ਹੋਰ ਵੀ ਪਿੰਡਾਂ ਵਿਚ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਕਿਸਾਨ ਗੁਰਮੀਤ ਸਿੰਘ ਝੋਰੜ ਨੇ ਦੱਸਿਆ ਕਿ ਸਵੇਰ ਵੇਲੇ ਪਤਾ ਲੱਗਿਆ ਕਿ ਉਨ੍ਹਾਂ ਦੇ ਟਿਊਬਵੈੱਲ ’ਤੇ ਲੱਗੇ ਦੋ ਟਰਾਂਸਫ਼ਾਰਮਰਾਂ ਦੀ ਭੰਨ-ਤੋੜ ਕਰਕੇ ਜ਼ਮੀਨ ’ਤੇ ਸੁੱਟੇ ਪਏ ਸਨ, ਜਿਨ੍ਹਾਂ ਵਿਚੋਂ ਚੋਰਾਂ ਨੇ ਤਾਂਬਾ ਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਆਪਣੇ ਨਾਲ ਲਿਆਂਦਾ ਹੋਇਆ ਤੇਜ਼ਧਾਰ ਹਥਿਆਰ ਟੋਕਾ ਵੀ ਜਾਂਦੇ ਹੋਏ ਖੇਤ ਵਿਚ ਹੀ ਸੁੱਟ ਗਏ, ਜਿੱਥੋਂ ਪਤਾ ਲਗਦਾ ਹੈ ਕਿ ਅਜਿਹੇ ਚੋਰ ਰਾਤ ਸਮੇਂ ਕਿਸੇ ਕਿਸਾਨ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਖੇਤਾਂ ਵਿਚੋਂ ਹੁਣ ਤੱਕ ਦਰਜਨਾਂ ਹੀ ਟਰਾਂਸਫ਼ਾਰਮਰਾਂ ਦੇ ਸਾਮਾਨ ਦੀਆਂ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਪਿੰਡ ਨੂੰ ਹੀ ਚੋਰਾਂ ਨੇ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ’ਤੇ ਨੱਥ ਪਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2027 ਦੇ ਦੂਜੇ ਪੜਾਅ ਸੰਬੰਧੀ ਟ੍ਰੇਨਿੰਗ ਸੈਸ਼ਨਜ਼ ਸ਼ੁਰੂ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਫ਼ੇਰਾ ਲਗਾਇਆ ਸਾਬਕਾ ਮੁੱਖ ਮੰਤਰੀ ਦੇ ਪਿੰਡ ਦੀ ਮੰਡੀ ਬਰੀਵਾਲ...
Ad Position 24