14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਿਹਤ ਵਿਭਾਗ ਵਲੋਂ ਹੌਟ ਸਪੌਟ ਖੇਤਰਾਂ ’ਚ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਵਾਟਰ ਵਰਕਸ ਦੀ ਪੁਰਾਣੀ ਟੈਂਕੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ

ਰੁਪਾਣਾ , 13 ਅਕਤੂਬਰ ( ਜਗਜੀਤ ਸਿੰਘ )- ਪਿੰਡ ਰੁਪਾਣਾ ਵਿਚ ਵਾਟਰ ਵਰਕਸ ਪਿਛਲੇ 50-55 ਸਾਲਾਂ ਦਾ ਪੁਰਾਣਾ ਬਣਿਆ ਹੋਣ ਕਰਕੇ ਇਸ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਸੀ ਅਤੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਬਹੁਤ ਛੋਟਾ ਪੈ ਚੁੱਕਾ ਸੀ । ਪਿੰਡ ਵਾਸੀਆਂ ਵਲੋਂ ਵਾਰ - ਵਾਰ ਮੰਗ ਕਰਨ ’ ਤੇ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਨੇ ਨਵਾਂ ਵਾਟਰ ਵਰਕਸ ਬਣਾ ਦਿੱਤਾ , ਜਿਸ ਕਰਕੇ ਪਿੰਡ ਵਾਸੀਆਂ ਨੂੰ ਵਾਟਰ ਵਰਕਸ ਦੇ ਪਾਣੀ ਸਹੂਲਤ ਮਿਲ ਰਹੀ ਹੈ , ਪਰ ਮਹਿਕਮੇ ਵਲੋਂ ਪੁਰਾਣੀ ਟੈਂਕੀ ਦੇ ਨਾਲ ਹੀ ਨਵੀਂ ਟੈਂਕ ਬਣਾ ਦਿੱਤੀ ਗਈ ।

Ad Position 21
No active advertisement
ਅਜੀਤ ਡੈਸਕ 14-10-2026
ਰੁਪਾਣਾ , 13 ਅਕਤੂਬਰ ( ਜਗਜੀਤ ਸਿੰਘ )- ਪਿੰਡ ਰੁਪਾਣਾ ਵਿਚ ਵਾਟਰ ਵਰਕਸ ਪਿਛਲੇ 50-55 ਸਾਲਾਂ ਦਾ ਪੁਰਾਣਾ ਬਣਿਆ ਹੋਣ ਕਰਕੇ ਇਸ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਸੀ ਅਤੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਬਹੁਤ ਛੋਟਾ ਪੈ ਚੁੱਕਾ ਸੀ । ਪਿੰਡ ਵਾਸੀਆਂ ਵਲੋਂ ਵਾਰ - ਵਾਰ ਮੰਗ ਕਰਨ ’ ਤੇ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਨੇ ਨਵਾਂ ਵਾਟਰ ਵਰਕਸ ਬਣਾ ਦਿੱਤਾ , ਜਿਸ ਕਰਕੇ ਪਿੰਡ ਵਾਸੀਆਂ ਨੂੰ ਵਾਟਰ ਵਰਕਸ ਦੇ ਪਾਣੀ ਸਹੂਲਤ ਮਿਲ ਰਹੀ ਹੈ , ਪਰ ਮਹਿਕਮੇ ਵਲੋਂ ਪੁਰਾਣੀ ਟੈਂਕੀ ਦੇ ਨਾਲ ਹੀ ਨਵੀਂ ਟੈਂਕ ਬਣਾ ਦਿੱਤੀ ਗਈ । ਪੁਰਾਣੀ ਟੈਂਕੀ ਦੀ ਕੋਈ ਸਾਰ ਨਾ ਲੈਣ ਕਰਕੇ ਜਿਉਂ ਦੀ ਤਿਉਂ ਹੀ ਖੜ੍ਹੀ ਹੈ , ਜਿਸ ਦੀਆਂ ਪੌੜੀਆਂ ਡਿੱਗ ਚੁੱਕੀਆਂ ਹਨ ਅਤੇ ਖੰਡਰ ਬਣ ਚੁੱਕੀ ਹੈ । ਇਹ ਡਿੱਗ ਕੇ ਕਿਸੇ ਵੇਲੇ ਵੱਡਾ ਹਾਦਸਾ ਵਾਪਰ ਦਾ ਕਾਰਨ ਬਣ ਸਕਦੀ ਹੈ , ਕਿਉਂਕਿ ਇਸ ਦੇ ਪਾਸੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ । ਮਕਾਨ ਵਾਸੀਆ ਨਾਲ ਗੱਲਬਾਤ ਕਰਨ ’ ਤੇ ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਲਿਖ਼ਤੀ ਜਾਣਕਾਰੀ ਦੇ ਚੁੱਕੇ ਹਨ , ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ । ਇਸ ਕਰਕੇ ਉਨ੍ਹਾਂ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ . ਬਲਜੀਤ ਕੌਰ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਪੁਰਾਣੀ ਖ਼ਸਤਾ ਹਾਲਤ ਪਾਣੀ ਵਾਲੀ ਟੈਂਕੀ ਦੀ ਸਾਰ ਲਈ ਜਾਵੇ , ਤਾਂ ਕਿ ਇਸ ਦੇ ਨਾਲ ਕਿਸੇ ਨੂੰ ਜਾਨੀ - ਮਾਲੀ ਨੁਕਸਾਨ ਨਾ ਹੋਵੇ ।
Ad Position 22
No active advertisement
ਪਿਛਲੀ ਖ਼ਬਰ ਆਰ.ਐਸ.ਡੀ. ਕੋਮਲ ਤੋਮਰ ਨੇ ਮਾਊਂਟ ਲਿਟਰਾ ਜ਼ੀ ਸਕੂਲ ਦਾ ਦੌਰਾ ਕੀਤਾ ਅਗਲੀ ਖ਼ਬਰ ਮਿਮਿਟ ਕਾਲਜ ਦੇ ਵਿਦਿਆਰਥੀਆਂ ਵਲੋਂ ਟਰਾਈਡੈਂਟ ਬਰਨਾਲਾ ਦਾ ਦੌਰਾ
Ad Position 24