ਰਾਮਲੀਲ੍ਹਾ ਦੀ ਦੂਜੀ ਨਾਈਟ ਦੌਰਾਨ ਵੱਖ-ਵੱਖ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ
ਸ੍ਰੀ ਮੁਕਤਸਰ ਸਾਹਿਬ , 13 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈੱਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਧਾਰਮਿਕ ਤੇ ਭਾਵਨਾਤਮਕ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਰਾਮਲੀਲਾ ਦੇ ਮੰਚਨ ਦੌਰਾਨ ਮਹਾਰਾਜਾ ਦਸ਼ਰਥ ਵਲੋਂ ਅਣਜਾਣੇ ਵਿਚ ਸ਼ਰਵਣ ਕੁਮਾਰ ਦਾ ਵਧ ਕਰਨ ਦੇ ਦ੍ਰਿਸ਼ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ , ਜਦਕਿ ਸ੍ਰੀ ਰਾਮ ਜਨਮ ਦੇ ਦ੍ਰਿਸ਼ ਦੌਰਾਨ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ।
ਫ਼
ਫ਼ਰੀਦਕੋਟ ਵਿਖੇ ਸਥਿਤ ਦਵਾਈਆਂ ਦੀ ਦੁਕਾਨ ’ਤੇ ਜਾਂਚ ਕਰਦੇ ਹੋਏ ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ। ਅਜੀਤ ਤਸਵੀਰ
ਅਗਮਜੋਤ ਸਿੰਘ ਢਿੱਲੋਂ ਪਿਤਾ: ਗੁਰਬਿੰਦਰ ਸਿੰਘ ਢਿੱਲੋਂ ਮਾਤਾ: ਗੁਰਨੀਤ ਕੌਰ ਢਿੱਲੋਂ ਵਾਸੀ: ਪਿੰਡ ਜੰਡਵਾਲਾ ਚੜ੍ਹਤ ਸਿੰਘ
ਨਵਰਾਜ ਰੰਗਾ ਪਿਤਾ: ਲਾਲ ਚੰਦ ਰੰਗਾ ਮਾਤਾ: ਆਸ਼ਾ ਰਾਣੀ ਵਾਸੀ: ਸ੍ਰੀ ਮੁਕਤਸਰ ਸਾਹਿਬ
14-10-2026
ਸ੍ਰੀ ਮੁਕਤਸਰ ਸਾਹਿਬ , 13 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈੱਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਧਾਰਮਿਕ ਤੇ ਭਾਵਨਾਤਮਕ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਰਾਮਲੀਲਾ ਦੇ ਮੰਚਨ ਦੌਰਾਨ ਮਹਾਰਾਜਾ ਦਸ਼ਰਥ ਵਲੋਂ ਅਣਜਾਣੇ ਵਿਚ ਸ਼ਰਵਣ ਕੁਮਾਰ ਦਾ ਵਧ ਕਰਨ ਦੇ ਦ੍ਰਿਸ਼ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ , ਜਦਕਿ ਸ੍ਰੀ ਰਾਮ ਜਨਮ ਦੇ ਦ੍ਰਿਸ਼ ਦੌਰਾਨ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ । ਇਸ ਮੌਕੇ ਮੰਚਿਤ ਕੀਤੇ ਗਏ ਵੱਖ - ਵੱਖ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਰਾਮਾਇਣ ਦੀਆਂ ਮਹੱਤਵਪੂਰਨ ਘਟਨਾਵਾਂ ਨਾਲ ਜੋੜਿਆ । ਦੂਜੀ ਨਾਈਟ ਦੀ ਸਮਾਪਤੀ ਰਾਖਸ਼ਾਂ ਵਲੋਂ ਰਿਸ਼ੀ - ਮੁਨੀਆਂ ਦੇ ਤਪ ਵਿਚ ਵਿਘਨ ਪਾਉਣ ਦੇ ਦ੍ਰਿਸ਼ ਨਾਲ ਹੋਈ । ਰਾਮਲੀਲਾ ਦੀ ਦੂਜੀ ਨਾਈਟ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਚਾਹਲ ਨੇ ਅਦਾ ਕੀਤੀ । ਉਨ੍ਹਾਂ ਦੇ ਨਾਲ ਬਾਰ ਐਸੋਸੀਏਸ਼ਨ ਦੇ ਸਕੱਤਰ ਵਿੱਕੀ ਰੁਪਾਣਾ , ਉਪ ਪ੍ਰਧਾਨ ਅਮਨਦੀਪ ਸ਼ਰਮਾ , ਮਹਿਲਾ ਵਿੰਗ ਦੀ ਉਪ ਪ੍ਰਧਾਨ ਰਾਜਵਿੰਦਰ ਕੌਰ ਬਰਾੜ , ਜੁਆਇੰਟ ਸਕੱਤਰ ਅਰੁਣਜੀਤ ਕੌਰ , ਖ਼ਜ਼ਾਨਚੀ ਅਮਨ ਧਮੀਜਾ , ਐਡਵੋਕੇਟ ਵਿਕਾਸ ਸ਼ਰਮਾ ਅਤੇ ਸਾਬਕਾ ਉਪ ਪ੍ਰਧਾਨ ਰਾਹੁਲ ਗਿਰਧਰ ਵੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਰਹੇ । ਸਮਾਗਮ ਦੌਰਾਨ ਮਾਸਟਰ ਜਸਪਾਲ ਸਿੰਘ ਵਲੋਂ ਰੋਜ਼ਾਨਾ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ । ਇਸ ਮੌਕੇ ਸੰਮਤੀ ਦੇ ਪ੍ਰਧਾਨ ਰਮਨ ਗਿਰਧਰ ਤੋਂ ਇਲਾਵਾ ਹੈਪੀ ਸ਼ਰਮਾ , ਸੰਜੀਵ ਖੇੜਾ , ਸੰਜੀਵ ਗਾਵੜੀ , ਐਡਵੋਕੇਟ ਸੰਜੀਵ ਗੁਪਤਾ , ਰਾਜੇਸ਼ ਕੁਮਾਰ ਕੁੱਕੂ , ਅੰਮ੍ਰਿਤ ਲਾਲ ਖੁਰਾਣਾ , ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰੀਆ , ਤੇਜਿੰਦਰ ਸਿੰਘ ਬੱਬੂ ਬਾਂਸਲ , ਰਾਕੇਸ਼ ਵਾਟਸ , ਨੀਟੂ ਦੂਮੜਾ , ਰਾਜੇਸ਼ ਬਾਂਸਲ ਡੀ . ਕੇ . ਜਵੈਲਰਜ਼ , ਰਾਜੀਵ ਆਹੂਜਾ , ਮਨੋਹਰ ਸਿੰਘ , ਹੈਪੀ ਧਵਨ ਅਤੇ ਨਰਿੰਦਰ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ । ਸੰਮਤੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰਾਮਲੀਲਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਲੜੀ ਤਹਿਤ 20 ਅਕਤੂਬਰ ਨੂੰ ਸਰਕਾਰੀ ਕਾਲਜ ਵਿਖੇ ਦੁਸਹਿਰਾ ਉਤਸਵ ਵੀ ਮਨਾਇਆ ਜਾਵੇਗਾ । ਇਸ ਸਮਾਗਮ ਦੀਆਂ ਤਿਆਰੀਆਂ ਵੀ ਜ਼ੋਰਾਂ - ਸ਼ੋਰਾਂ ਨਾਲ ਚੱਲ ਰਹੀਆਂ ਹਨ ।