13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

... ਆਖ਼ਰ ਕਦੋਂ ਕੁ ਬਣੇਗਾ ਕੋਟਕਪੂਰਾ-ਮੋਗਾ ਸੜਕ ਦਾ ਪੁੱਟਿਆ ਗਿਆ ਟੋਟਾ ਵਹੀਕਲਾਂ ਵਾਲੇ ਹੋ ਰਹੇ ਖੱਜਲ ਖੁਆਰ, ਵਾਰ-ਵਾਰ ਲੱਗ ਜਾਂਦਾ ਹੈ ਜਾਮ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ’ਚੋਂ ਲੰਘਦੀ ਚੰਡੀਗੜ੍ਹ-ਅਬੋਹਰ ਮੁੱਖ ਮਾਰਗ ਦੀ ਮਾੜੀ ਹਾਲਤ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਹੀਕਲਾਂ ਵਾਲੇ, ਆਮ ਰਾਹਗੀਰ ਅਤੇ ਹੈਵੀ ਵਹੀਕਲਾਂ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਸੜਕ ਦੀ ਪੁਟਾਈ ਹੋਣ ਕਾਰਨ ਅਤੇ ਰਸਤਾ ਹੋਰ ਤੰਗ ਹੋਣ ਕਾਰਨ ਵਾਰ-ਵਾਰ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਵਹੀਕਲਾਂ ਵਾਲਿਆਂ ਦੀ ਸਮੱਸਿਆ ਹੋਰ ਵੀ ਵਧ ਜਾਂਦੀ ਹੈ।

Ad Position 21
No active advertisement
? 14-10-2026
ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ’ਚੋਂ ਲੰਘਦੀ ਚੰਡੀਗੜ੍ਹ-ਅਬੋਹਰ ਮੁੱਖ ਮਾਰਗ ਦੀ ਮਾੜੀ ਹਾਲਤ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਹੀਕਲਾਂ ਵਾਲੇ, ਆਮ ਰਾਹਗੀਰ ਅਤੇ ਹੈਵੀ ਵਹੀਕਲਾਂ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਸੜਕ ਦੀ ਪੁਟਾਈ ਹੋਣ ਕਾਰਨ ਅਤੇ ਰਸਤਾ ਹੋਰ ਤੰਗ ਹੋਣ ਕਾਰਨ ਵਾਰ-ਵਾਰ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਵਹੀਕਲਾਂ ਵਾਲਿਆਂ ਦੀ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਹਦੂਦ ਅੰਦਰ ਬਠਿੰਡਾ ਤਿੰਨਕੋਨੀ ਤੋਂ ਗਿਆਨੀ ਜ਼ੈਲ ਸਿੰਘ ਮਾਰਕੀਟ ਤੋਂ ਥੋੜਾ ਅੱਗੇ ਤੱਕ ਸੜਕ ਦੀ ਪੁਟਾਈ ਕੀਤੀ ਗਈ ਹੈ ਤਾਂ ਸੜਕ ਉਪਰ ਚੰਗਾ ਮਟੀਰੀਅਲ ਪਾ ਕੇ ਇਸ ਦੀ ਦਸ਼ਾ ਸੁਧਾਰੀ ਜਾ ਸਕੇ। ਇਹ ਸੜਕ ਪੁੱਟੇ ਜਾਣ ਕਾਰਨ ਇਹ ਰਸਤਾ ਹੋਰ ਤੰਗ ਹੋ ਗਿਆ ਹੈ, ਕਿਉਂਕਿ ਜੋ ਪਹਿਲਾਂ ਸੜਕ ਦੇ ਨਾਲ ਲੱਗਦੀ ਜਗ੍ਹਾ ਵੀ ਆਵਾਜਾਈ ਲਈ ਵਰਤੀ ਜਾ ਰਹੀ ਸੀ, ਪਰ ਹੁਣ ਸੜਕ ਡੂੰਘੀ ਹੋਣ ਕਾਰਨ ਇਸ ਦੇ ਨਾਲ ਲੱਗਦਾ ਕੱਚਾ ਰਸਤਾ ਲੰਘਣ ਵਾਲਿਆਂ ਦੀ ਵਰਤੋਂ ’ਚ ਨਹੀਂ ਆ ਰਿਹਾ। ਚੰਡੀਗੜ-ਅਬੋਹਰ ਮੁੱਖ ਮਾਰਗ, ਫ਼ਰੀਦਕੋਟ-ਬਠਿੰਡਾ ਪ੍ਰਮੁੱਖ ਸ਼ਹਿਰਾਂ ਦਾ ਲਾਂਘਾ ਹੋਣ ਕਾਰਨ ਇਸ ਸੜਕ ’ਤੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ। ਹੋਰ ਤਾਂ ਹੋਰ ਇਹ ਸ਼ਹਿਰ ਦਾ ਮੁੱਖ ਰਸਤਾ ਹੋਣ ਕਾਰਨ ਇਸ ਦਾ ਕੋਈ ਹੋਰ ਬਦਲਵਾਂ ਪ੍ਰਬੰਧ ਵੀ ਨਹੀਂ ਹੈ। ਦੂਜੇ ਪਾਸੇ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਟਰੈਕਟਰਾਂ-ਟਰਾਲੀਆਂ ਨੂੰ ਨਵੀਂ ਦਾਣਾ ਮੰਡੀ ਇਸੇ ਸੜਕ ਰਾਹੀਂ ਹੀ ਆਉਣਾ-ਜਾਣਾ ਪੈਂਦਾ ਹੈ। ਇਸ ਸੜਕ ਦੇ ਦੋਹੀਂ ਪਾਸੀਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੀਬ 10 ਦਿਨ ਪਹਿਲਾਂ ਪੁੱਟ ਕੇ ਛੱਡੀ ਗਈ ਇਸ ਸੜਕ ਕਾਰਨ ਸਾਰਾ ਦਿਨ ਉਡਦਾ ਮਿੱਟੀ-ਘੱਟਾ ਉਨ੍ਹਾਂ ਦੇ ਮਹਿੰਗੇ ਸਮਾਨ ਦਾ ਬਹੁਤ ਨੁਕਸਾਨ ਕਰਦਾ ਹੈ। ਇਵੇਂ ਹੀ ਵਾਰ-ਵਾਰ ਬਣਦੀ ਜਾਮ ਵਰਗੀ ਸਥਿਤੀ ਅਤੇ ਲਗਾਤਾਰ ਵੱਜਦੇ ਹਾਰਨਾਂ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਪੰਜਾਬ ਜਾਗਰਣ ਮੰਚ ਦੇ ਪ੍ਰਧਾਨ ਸੁਰਜੀਤ ਸਿੰਘ ਕੰਡਾ ਅਤੇ ਸਮਾਜ ਸੇਵੀ ਨੌਜਵਾਨ ਰਾਜੂ ਕੰਡਾ ਨੇ ਮੰਗ ਕੀਤੀ ਹੈ ਕਿ ਜਨਤਕ ਆਵਾਜਾਈ ਦੇ ਮੱਦੇਨਜ਼ਰ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਲੋਕਾਂ ਨੂੰ ਆ ਰਹੀ ਪ੍ਰੇਸ਼ਾ ਨੀ ਦੂਰ ਹੋ ਸਕੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੈਰੀ ਵੜਿੰਗ ਨੇ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ ’ਤੇ ਬਠਿੰਡਾ ਤਿੰਨਕੋਨੀ ਤੋਂ ਹੀਰੋ ਹਾਂਡਾ ਦੀ ਏਜੰਸੀ ਤੱਕ ਸੜਕ ਦੀ ਮੁਰੰਮਤ ਦਾ ਕੰਮ (ਆਰ.ਸੀ.ਸੀ) ਇਕ-ਦੋ ਦਿਨ ਅੰਦਰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਨਤਕ ਆਵਾਜਾਈ ਦੇ ਮੱਦੇਨਜ਼ਰ ਇਹ ਕੰਮ ਰਾਤ ਸਮੇਂ ਕੀਤਾ ਜਾਵੇਗਾ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਿਵਸ ’ਤੇ ਕੋਟਕਪੂਰਾ ਵਿਖੇ ਹੋਵੇਗੀ ਮੈਰਾਥਨ ਦੌੜ : ਸੰਧਵਾਂ ਅਗਲੀ ਖ਼ਬਰ ਵਿਦਿਆਰਥੀ ਗੁਰਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਪਹਿਲਾ ਸਥਾਨ ਹਾਸਿਲ ਕੀਤਾ
Ad Position 24