ਨਰਾਤਿਆਂ ਦੇ ਸ਼ੁੱਭ ਆਰੰਭ ਮੌਕੇ ਬਾਬਾ ਖੇਤਰਪਾਲ ਮੰਦਰ ਵਿਖੇ ਅਖੰਡ ਜੋਤ ਜਗਾਈ
ਗਿੱਦੜਬਾਹਾ, 12 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਬਾਬਾ ਖੇਤਰਪਾਲ ਮੰਦਰ ਵਿਖੇ ਨਰਾਤਿਆਂ ਦੇ ਸ਼ੁੱਭ ਆਰੰਭ ਮੌਕੇ ਮੰਦਰ ਵਿਖੇ ਅਖੰਡ ਜੋਤ ਪ੍ਰਜਵਲਿਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਗਿੱਦੜਬਾਹਾ, 12 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਬਾਬਾ ਖੇਤਰਪਾਲ ਮੰਦਰ ਵਿਖੇ ਨਰਾਤਿਆਂ ਦੇ ਸ਼ੁੱਭ ਆਰੰਭ ਮੌਕੇ ਮੰਦਰ ਵਿਖੇ ਅਖੰਡ ਜੋਤ ਪ੍ਰਜਵਲਿਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਰੋਹ ਦੌਰਾਨ ਮੰਦਰ ਵਿਖੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਦੀਪਕ ਜੋਸ਼ੀ ਨੇ ਵਿਧੀ-ਵਿਧਾਨ ਨਾਲ ਪੂਜਾ ਸੰਪੰਨ ਕਰਵਾਈ ਅਤੇ ਉਨ੍ਹਾਂ ਸ਼ਰਧਾਲੂਆਂ ਨੂੰ ਕਿਹਾ ਕਿ ਨਰਾਤਿਆਂ ਦਾ ਪਵਿੱਤਰ ਤਿਉਹਾਰ ਸਾਨੂੰ ਸੱਚਾਈ, ਸੰਜਮ ਅਤੇ ਮਨ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦਾ ਹੈ। ਮਾਂ ਭਗਵਤੀ ਦੀ ਅਰਾਧਨਾ ਨਾਲ ਮਨੁੱਖ ਦੇ ਜੀਵਨ ਵਿਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ-ਘਰ ਵਿਚ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ। ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਦੀ ਸੁੱਖ-ਸਮਰੱਧੀ, ਸਿਹਤ, ਖ਼ੁਸ਼ਹਾਲੀ ਤੇ ਸਰਬਪੱਖੀ ਤਰੱਕੀ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਬਾਬਾ ਖੇਤਰਪਾਲ ਮੰਦਰ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਪ੍ਰਧਾਨ ਪੁਨੀਤ ਕਟਾਰੀਆ ਪੁਨੂੰ, ਮੋਹਿਤ ਗਿਲਹੋਤਰਾ, ਡਾ. ਅਨਿਲ ਗਰਗ, ਵੇਦ ਪ੍ਰਕਾਸ਼, ਵਿਜੇ ਕੁਮਾਰ, ਬਾਬੀ ਗਰਗ, ਨੀਤੂ ਕਟਾਰੀਆ, ਸ਼ਿਖਾ ਰਾਣੀ ਅਤੇ ਪਰਵੀਨ ਗਰਗ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।