ਐਸ. ਐਫ਼. ਐਸ. ਕ੍ਰਿਕਟ ਅਕੈਡਮੀ ਦਾ ਆਰੰਭ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ ਸ਼ਿਰਕਤ
ਮਲੋਟ, 12 ਅਕਤੂਬਰ (ਪਾਟਿਲ)-ਇਲਾਕੇ ਦੇ ਬੱਚਿਆਂ ਨੂੰ ਬਿਹਤਰ ਕ੍ਰਿਕਟ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿੰਡ ਦਾਨੇਵਾਲਾ ਦੇ ਦੰਦੀਵਾਲ ਪਰਿਵਾਰ ਵਲੋਂ ਸਥਾਪਤ ਐਸ. ਐਫ਼.
ਮਲੋਟ, 12 ਅਕਤੂਬਰ (ਪਾਟਿਲ)-ਇਲਾਕੇ ਦੇ ਬੱਚਿਆਂ ਨੂੰ ਬਿਹਤਰ ਕ੍ਰਿਕਟ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿੰਡ ਦਾਨੇਵਾਲਾ ਦੇ ਦੰਦੀਵਾਲ ਪਰਿਵਾਰ ਵਲੋਂ ਸਥਾਪਤ ਐਸ.ਐਫ਼.ਐਸ. (ਸ਼ੇਪਿੰਗ ਫਿਊਚਰ ਸਟਾਰਜ਼) ਕ੍ਰਿਕਟ ਅਕੈਡਮੀ ਮਲੋਟ ਦਾ ਸ਼ੁੱਭ ਆਰੰਭ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਇਸ ਸਮਾਗਮ ਵਿਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ, ਅਮਿਤ ਖੁੱਡੀਆਂ, ਮਿਮਿਟ ਮਲੋਟ ਦੇ ਡਾਇਰੈਕਟਰ ਡਾ . ਅਸ਼ਵਨੀ ਬਾਂਸਲ ਅਤੇ ਗਗਨ ਕੋਚ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਡਾ. ਬਲਜੀਤ ਕੌਰ ਨੇ ਅਕੈਡਮੀ ਦੀ ਸਥਾਪਨਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋਫ਼ੈਸਰ ਡਾ. ਕੁਲਵੀਰ ਸਿੰਘ, ਮਨਵੀਰ ਸਿੰਘ ਦੰਦੀਵਾਲ ਤੇ ਸਮੁੱਚੇ ਦੰਦੀਵਾਲ ਪਰਿਵਾਰ ਵਲੋਂ ਬੱਚਿਆਂ ਦੇ ਭਵਿੱਖ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਅਕੈਡਮੀ ਦੀਆਂ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਲੋਟ ਤੇ ਆਸਪਾਸ ਦੇ ਇਲਾਕੇ ਵਿਚ ਅਜਿਹੀ ਮਿਆਰੀ ਕ੍ਰਿਕਟ ਅਕੈਡਮੀ ਦੀ ਲੋੜ ਸੀ, ਜਿਸ ਨੂੰ ਦੰਦੀਵਾਲ ਪਰਿਵਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਅਕੈਡਮੀ ਦੀ ਖਿਡਾਰਨ ਰਹਿਮਤ ਕੌਰ, ਜੋ ਪੰਜਾਬ ਦੀਆਂ ਚੋਟੀ ਦੀਆਂ 40 ਅੰਡਰ-15 ਖਿਡਾਰਨਾਂ ਵਿਚ ਚੁਣੀ ਗਈ ਹੈ, ਨੂੰ ਪਟਿਆਲਾ ਵਿਖੇ ਕ੍ਰਿਕਟ ਕੈਂਪ ਵਿਚ ਭਾਗ ਲੈਣ ਲਈ ਜਾਣ ’ਤੇ ਮਹਿਮਾਨਾਂ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਅੰਤ ਵਿਚ ਐਸ.ਐਫ.ਐਸ. ਕ੍ਰਿਕਟ ਅਕੈਡਮੀ ਦੇ ਮੈਨੇਜਰ ਨਵਜੋਤ ਸਿੰਘ ਸੰਧੂ, ਹੈਡ ਕੋਚ ਹਰਸ਼ਪਿੰਦਰ ਗਿੱਲ ਅਤੇ ਕੋਚ ਕਵਰਪਾਲ ਸਿੰਘ ਵਲੋਂ ਸਮਾਗਮ ਵਿਚ ਪਹੁੰਚੇ ਸਮੂਹ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।