13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜਨ ਭਲਾਈ ਕਲੱਬ ਵਲੋਂ 13ਵਾਂ ਸਾਲਸਾਰ ਮੋਬਾਈਲ ਲੰਗਰ ਸੇਵਾ ਰਵਾਨਾ

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਅੱਜ ਸਥਾਨਕ ਬਠਿੰਡਾ ਰੋਡ ਸਥਿਤ ਜਨ ਭਲਾਈ ਕਲੱਬ (ਰਜਿ.) ਵਲੋਂ ਬਸਤੀ ਚੱਕ ਰਾਮ ਨਗਰ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 13ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ ਦੀ ਸਾਲਾਸਰ ਧਾਮ ਲਈ ਰਵਾਨਗੀ ਕੀਤੀ ਗਈ।

Ad Position 21
No active advertisement
ਲੰਗਰ ਸੇਵਾ ਰਵਾਨਗੀ ਮੌਕੇ ਸਰਪ੍ਰਸਤ ਜਗਪ੍ਰੀਤ ਪਾਲ ਅਤੇ ਹੋਰ ਸ਼ਰਧਾਲੂ ਸ੍ਰੀ ਬਾਲਾ ਜੀ ਦਾ ਪੂਜਨ ਕਰਦੇ ਹੋਏ। 13-10-2026
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਅੱਜ ਸਥਾਨਕ ਬਠਿੰਡਾ ਰੋਡ ਸਥਿਤ ਜਨ ਭਲਾਈ ਕਲੱਬ (ਰਜਿ.) ਵਲੋਂ ਬਸਤੀ ਚੱਕ ਰਾਮ ਨਗਰ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 13ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ ਦੀ ਸਾਲਾਸਰ ਧਾਮ ਲਈ ਰਵਾਨਗੀ ਕੀਤੀ ਗਈ। ਇਸ ਮੌਕੇ ਪੰਡਿਤ ਪਵਨ ਕੁਮਾਰ ਸ਼ਰਮਾ ਨੇ ਪੂਰੇ ਵਿਧੀ ਵਿਧਾਨ ਅਨੁਸਾਰ ਸ੍ਰੀ ਬਾਲਾ ਜੀ ਦਾ ਪੂਜਨ ਕਰਵਾਇਆ। ਇਸ ਸ਼ੁੱਭ ਅਵਸਰ ’ਤੇ ਕਲੱਬ ਦੇ ਸਰਪ੍ਰਸਤ ਜਗਪ੍ਰੀਤ ਪਾਲ ਜੋਨੀ ਸਮੇਤ ਧਰਮਵੀਰ ਸਿੰਘ (ਜੁਗਨੂੰ), ਅਰਮਾਨਦੀਪ, ਅਮਨਦੀਪ, ਖੇਮ ਸਿੰਘ, ਜੋਰਾਵਰ, ਸੇਵਕ ਸਿੰਘ, ਪਵਨ ਕੁਮਾਰ, ਪ੍ਰੇਮ ਚੰਦ, ਦੇਵ ਸ਼ਰਮਾ ਤੋਂ ਇਲਾਵਾ ਵਾਰਡ ਨੰਬਰ ਚਾਰ ਦੇ ਐਮ.ਸੀ. ਧਰਮਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਸਿੱਧੂ ਵਾਤਾਵਰਣ ਪ੍ਰੇਮੀ ਨੇ ਸਾਂਝੇ ਤੌਰ ’ਤੇ ਪੂਰੇ ਵਿਧੀ ਵਿਧਾਨ ਨਾਲ ਬਾਲਾ ਜੀ ਦਾ ਪੂਜਨ ਕਰਕੇ ਜੋਤ ਪ੍ਰਚੰਡ ਕੀਤੀ। ਇਸ ਮੌਕੇ ਸੇਵਾਦਾਰ ਪ੍ਰਦੀਪ ਕੁਮਾਰ, ਕ੍ਰਿਸ਼ਨ ਮਿਸਤਰੀ, ਰਣਜੀਤ ਸਿੰਘ, ਹਰਦੇਵ ਸਿੰਘ (ਬਾਲਾਜੀ ਮੋਬਾਇਲ ਅਸੈਸਰੀਜ਼), ਬਿੰਦਰ ਸਿੰਘ ਮਿਸਤਰੀ, ਸ਼ਮਿੰਦਰ ਲਾਲ, ਸਾਜਨ, ਰਾਹੁਲ (ਢਾਬੇ ਵਾਲਾ), ਗੁਰਪ੍ਰੀਤ ਸੋਨੂੰ (ਨਰੇਸ਼ ਇਲੈਕਟ੍ਰੋਨਿਕਸ ਵਰਕਸ), ਕੁਲਵੰਤ ਖੋਸਾ (ਹਾਈਡਰਾ ਵਾਲੇ), ਹਰਭਜਨ ਸਿੰਘ (ਸਤਿਗੁਰੂ ਐਂਬੂਲੈਂਸ ਸੇਵਾ ਚੱਕ ਬੀੜ ਸਰਕਾਰ), ਰਾਮਪਾਲ (ਬਿਜਲੀ ਵਾਲੇ), ਛਿੰਦਾ ਸਿੰਘ, ਸੇਵਾ ਸਿੰਘ ਮਿਸਤਰੀ, ਗੀਤਾ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਜਸ਼ਨਪ੍ਰੀਤ, ਬੱਬਲੂ (ਜੇ.ਸੀ.ਬੀ. ਵਾਲੇ), ਮੁਕੇਸ਼ ਕੁਮਾਰ, ਸੱਸੀ ਕਪੂਰ, ਹਰਦੀਪ ਸਿੰਘ, ਵੰਸ਼ ਸ੍ਰੀ ਗੰਗਾਨਗਰ, ਪ੍ਰੀਸ਼ਾਂਤ ਸ੍ਰੀ ਗੰਗਾਨਗਰ, ਨਕਸ਼ ਅਤੇ ਅਰਨਵ (ਅਰਨਵ ਡਿਜੀਟਲ ਸੇਵਾ ਹੱਬ) ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ, ਸ਼ਰਧਾਲੂ ਅਤੇ ਸ਼ਹਿਰ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਮੌਜੂਦ ਸਨ। ਬਾਲਾ ਜੀ ਦੇ ਪੂਜਨ ਉਪਰੰਤ ਪੰਡਿਤ ਪਵਨ ਕੁਮਾਰ ਸ਼ਰਮਾ ਨੇ ਸਰਪ੍ਰਸਤ ਜਗਪ੍ਰੀਤ ਪਾਲ ਜੋਨੀ ਦੁਆਰਾ ਸਾਲਾਸਰ ਧਾਮ ਜਾਣ ਵਾਲੇ ਸਾਰੇ ਵਾਹਨਾਂ ਨੂੰ ਤਿਲਕ ਕਰਵਾ ਕੇ ਸ੍ਰੀ ਗਣੇਸ਼ ਕੀਤਾ ਅਤੇ ਰੰਗ-ਬਿਰੰਗੇ ਫੁੱਲਾਂ, ਗੁਬਾਰਿਆਂ ਅਤੇ ਲਾਇਟਾਂ ਨਾਲ ਸਜਾਈ ਗਈ ਗੱਡੀ ਵਿੱਚ ਬਾਲਾ ਜੀ ਦਾ ਮੰਦਰ ਸੁਸ਼ੋਭਿਤ ਕੀਤਾ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰੈੱਸ ਸਕੱਤਰ ਖੇਮ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਇਲਾਕਾ ਨਿਵਾਸੀਆਂ ਤੇ ਹੋਰ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਇਸ ਸਾਲ ਨੌਰੰਗਦੇਸਰ (ਰਾਜਸਥਾਨ) ਤੋਂ ਸ੍ਰੀ ਸਾਲਾਸਰ ਧਾਮ ਵਿਖੇ ਵੱਖ-ਵੱਖ ਥਾਵਾਂ ’ਤੇ 13ਵਾਂ ਸਾਲਾਸਰ ਮੋਬਾਇਲ ਲੰਗਰ ਲਗਾਇਆ ਜਾਵੇਗਾ, ਸਾਲਾਸਰ ਧਾਮ ਦੇ ਰਸਤੇ ਵਿਚ ਆਉਣ-ਜਾਣ ਵਾਲੇ ਪੈਦਲ ਯਾਤਰੀਆਂ ਤੇ ਹੋਰ ਸ਼ਰਧਾਲੂਆਂ ਲਈ ਸ਼ਰਧਾ ਪੂਰਵਕ ਲੰਗਰ ਸੇਵਾ ਨਿਭਾਈ ਜਾਵੇਗੀ। ਇਸ ਮੌਕੇ ਸਰਪ੍ਰਸਤ ਜਗਪ੍ਰੀਤ ਪਾਲ ਜੋਨੀ ਨੇ ਬਾਬਾ ਟੀ.ਟੀ. ਸੁਖਨਾ ਅਬਲੂ, ਬਾਬਾ ਅਵਤਾਰ ਸਿੰਘ ਭੁੱਲਰ, ਬਾਬਾ ਖੇਤਰਪਾਲ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਰੋਡ ਅਤੇ ਜੈ ਮਾਂ ਕਲੱਬ ਸ੍ਰੀ ਮੁਕਤਸਰ ਸਾਹਿਬ ਸਮੇਤ ਸਮੂਹ ਨਗਰ ਨਿਵਾਸੀਆਂ ਤੇ ਹੋਰ ਸਹਿਯੋਗੀ ਸੱਜਣਾਂ ਦਾ ਲੰਗਰ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਐਸ. ਐਫ਼. ਐਸ. ਕ੍ਰਿਕਟ ਅਕੈਡਮੀ ਦਾ ਆਰੰਭ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਬਿਰਧ ਆਸ਼ਰਮ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਹੋਈ-ਗੁਲਸ਼ਨ ਭਾਟੀਆ ਬਣੇ ਪ੍ਰਧਾਨ
Ad Position 24