ਬਿਕਰਮਜੀਤ ਨੂਰ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਸਨਮਾਨ’ ਪ੍ਰਦਾਨ
ਗਿੱਦੜਬਾਹਾ, 7 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਨੂੰ ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅੰਮ੍ਰਿਤਸਰ (ਪੰਜਾਬ) ਵਲੋਂ ਆਲ ਇੰਡੀਆ ਪਿੰਗਲਵਾੜਾ ਸੁਸਾਈਟੀ ਅੰਮ੍ਰਿਤਸਰ ਅਤੇ ਅਦਾਰਾ ‘ਆਪਣੀ ਆਵਾਜ਼’ ਵਲੋਂ ਕਰਵਾਏ ਗਏ 31ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਵਿਚ ‘ਸ੍ਰੀ ਦਰਸ਼ਨ ਮਿਤਵਾ ਯਾਦਗਾਰੀ’ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਪ੍ਰਦਾਨ ਕੀਤਾ ਗਿਆ।
ਲ
ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਪ੍ਰਾਪਤ ਕਰਦੇ ਲੇਖਕ ਬਿਕਰਮਜੀਤ ਨੂਰ।
08-10-2026
ਗਿੱਦੜਬਾਹਾ, 7 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਨੂੰ ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅੰਮ੍ਰਿਤਸਰ (ਪੰਜਾਬ) ਵਲੋਂ ਆਲ ਇੰਡੀਆ ਪਿੰਗਲਵਾੜਾ ਸੁਸਾਈਟੀ ਅੰਮ੍ਰਿਤਸਰ ਅਤੇ ਅਦਾਰਾ ‘ਆਪਣੀ ਆਵਾਜ਼’ ਵਲੋਂ ਕਰਵਾਏ ਗਏ 31ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਵਿਚ ‘ਸ੍ਰੀ ਦਰਸ਼ਨ ਮਿਤਵਾ ਯਾਦਗਾਰੀ’ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਪ੍ਰਦਾਨ ਕੀਤਾ ਗਿਆ। ਵਰਣਨਯੋਗ ਹੈ ਕਿ ਬਿਕਰਮਜੀਤ ਨੂਰ ਵਲੋਂ ਪ੍ਰਕਾਸ਼ਿਤ ਢਾਈ ਦਰਜਨ ਮੌਲਿਕ ਪੁਸਤਕਾਂ ਵਿਚ ਤਿੰਨ ਕਾਵਿ-ਸੰਗ੍ਰਹਿ, ਚਾਰ ਨਾਵਲ ਦੇ ਨਾਲ ਕੋਈ ਇਕ ਦਰਜਨ ਮਿੰਨੀ ਕਹਾਣੀ ਸੰਗ੍ਰਹਿ ਵੀ ਸ਼ਾਮਿਲ ਹਨ। ਉਹ ਸੱਤ ਸੌ ਤੋਂ ਵੱਧ ਪੁਸਤਕਾਂ ਦੇ ਰੀਵਿਊ ਵੀ ਕਰ ਚੁੱਕੇ ਹਨ। ਸਾਹਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਕਰਕੇ ਇਸ ਵੱਕਾਰੀ ਪੁਰਸਕਾਰ ਨੂੰ ਮੁੱਖ ਰੱਖਦਿਆਂ ਸਾਹਿਤ-ਕਲਾ ਮੰਚ ਰੀਜਾਈਨਾ (ਕੈਨੇਡਾ), ਸਾਹਿਤਕ ਸਾਂਝ ਮੰਚ, ਪੰਜਾਬੀ ਸਾਹਿਤ ਸਭਾ (ਰਜਿ.) ਫ਼ਰੀਦਕੋਟ ਅਤੇ ਗਿੱਦੜਬਾਹਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬਿਕਰਮਜੀਤ ਸਿੰਘ ਨੂਰ ਨੂੰ ਪ੍ਰਾਪਤੀ ਲਈ ਵਧਾਈ ਦਿੱਤੀ ।