08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਢਿੱਲਵਾਂ ਪੁਲਿਸ ਵਲੋਂ 9 ਗ੍ਰਾਮ ਹੈਰੋਇਨ ਸਮੇਤ ਇਲੈਕਟ੍ਰੋਨਿਕ ਕੰਪਿਊਟਰ ਕੰਡਾ ਸਮੇਤ ਦੋ ਨੌਜਵਾਨ ਕਾਬੂ

ਢਿੱਲਵਾਂ (ਕਪੂਰਥਲਾ), 8 ਅਕਤੂਬਰ (ਗੋਬਿੰਦ ਸੁਖੀਜਾ)- ਢਿਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ...

Ad Position 21
No active advertisement
ਅਜੀਤ ਡੈਸਕ 08-10-2026

ਢਿੱਲਵਾਂ (ਕਪੂਰਥਲਾ), 8 ਅਕਤੂਬਰ (ਗੋਬਿੰਦ ਸੁਖੀਜਾ)- ਢਿਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ 9 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਪਿਊਟਰ ਕੰਡਾ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ, ਰਵਿੰਦਰ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਆਪਣੇ ਸਾਥੀਆਂ ਨਾਲ ਗਸ਼ਤ ਦੌਰਾਨ ਅਨਾਜ ਮੰਡੀ ਢਿਲਵਾਂ ਵਿਖੇ ਮੌਜੂਦ ਸਨ।

ਇਕ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਹ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਪਿੱਛੇ ਸੜਕ ਕਿਨਾਰੇ ਪਹੁੰਚੇ ਅਤੇ ਦੋ ਨੌਜਵਾਨਾਂ ਸਵਰਨਜੀਤ ਸਿੰਘ ਪੁੱਤਰ ਸਰਬਜੀਤ ਵਾਸੀ ਪੱਤੀ ਜੱਲੂ ਕੀ ਢਿਲਵਾਂ ਅਤੇ ਸੰਦੀਪ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮੰਡ ਢਿਲਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਤੋਂ 09 ਗ੍ਰਾਮ ਹੈਰੋਇਨ ਅਤੇ ਕੰਪਿਊਟਰ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ। ਉਕਤ ਕਥਿਤ ਦੋਸ਼ੀਆਂ  ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਢਿੱਲਵਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਤੇ ਭਾਜਪਾ ਆਗੂ ਹੋਏ ਆਹਮੋ-ਸਾਹਮਣੇ ਅਗਲੀ ਖ਼ਬਰ ਰੈੱਡ ਕਰਾਸ ਭਵਨ ਵਿਖੇ ਇਤਰਾਜ਼ਯੋਗ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਦੋ ਕਾਰਕੁੰਨ ਗ੍ਰਿਫ਼ਤਾਰ
Ad Position 24