06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ

ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)- ਦੁਸਹਿਰੇ ਦਾ ਤਿਉਹਾਰ ਨੇੜੇ ਆਉਂਦੇ ਹੀ ਸ਼ਹਿਰ ਵਿਚ ਰੌਣਕਾਂ ਵਧ ਗਈਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਤਿਆਰ ਕਰਨ ਦਾ ਕੰਮ ਬਹੁਤ ਹੀ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਹਰਮਹਿੰਦਰ ਪਾਲ)- ਦੁਸਹਿਰੇ ਦਾ ਤਿਉਹਾਰ ਨੇੜੇ ਆਉਂਦੇ ਹੀ ਸ਼ਹਿਰ ਵਿਚ ਰੌਣਕਾਂ ਵਧ ਗਈਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਤਿਆਰ ਕਰਨ ਦਾ ਕੰਮ ਬਹੁਤ ਹੀ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਵਿਸ਼ਾਲ ਪੁਤਲਿਆਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ ’ਤੇ ਗਵਾਲੀਅਰ ਤੇ ਆਗਰਾ ਤੋਂ ਕਲਾਕਾਰਾਂ ਦੀ 6 ਮੈਂਬਰੀ ਟੀਮ ਪਹੁੰਚੀ ਹੈ। ਇਨ੍ਹਾਂ ਵਿਚ ਮੁੱਖ ਕਲਾਕਾਰ ਸਯਾਦ, ਆਬਿਕ ਹੁਸੈਨ, ਰਾਹੁਲ, ਅਰਮਾਨ ਮਲਿਕ, ਰਮਨ ਮਲਿਕ ਅਤੇ ਜਾਵੇਦ ਸ਼ਾਮਿਲ ਹਨ, ਜੋ ਦਿਨ-ਰਾਤ ਮਿਹਨਤ ਕਰਕੇ ਇਨ੍ਹਾਂ ਪੁਤਲਿਆਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਕਲਾਕਾਰਾਂ ਦੀ ਟੀਮ ਅਨੁਸਾਰ ਇਨ੍ਹਾਂ ਪੁਤਲਿਆਂ ਦੀ ਉਚਾਈ ਲਗਪਗ 60 ਤੋਂ 70 ਫ਼ੁੱਟ ਹੋਵੇਗੀ। ਇਨ੍ਹਾਂ ਨੂੰ ਤਿਆਰ ਕਰਨ ਵਿਚ ਕਰੀਬ 20 ਦਿਨਾਂ ਦਾ ਸਮਾਂ ਲੱਗਦਾ ਹੈ। ਦੁਸਹਿਰਾ ਹਿੰਦੂ ਧਰਮ ਦਾ ਇਕ ਪ੍ਰਮੁੱਖ ਤਿਉਹਾਰ ਹੈ। ਇਹ ਦਿਨ ਭਗਵਾਨ ਸ੍ਰੀ ਰਾਮ ਵਲੋਂ ਲੰਕਾਪਤੀ ਰਾਵਣ ’ਤੇ ਪ੍ਰਾਪਤ ਕੀਤੀ ਜਿੱਤ ਅਤੇ ਮਾਤਾ ਦੁਰਗਾ ਵਲੋਂ ਮਹਿਸ਼ਾਸੁਰ ਦੇ ਵਧ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਅਹੰਕਾਰ, ਬੁਰਾਈ ਅਤੇ ਅਧਰਮ ਦੇ ਅੰਤ ਦਾ ਸੁਨੇਹਾ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਪੜ੍ਹਾਈ ਕਰਨ ਦੇ ਇਛੁੱਕ ਵਿਦਿਆਰਥੀਆਂ ਦੇ ਨਿਰੰਤਰ ਵੀਜ਼ੇ ਲਗਵਾ ਰਹੇ ਹਨ ਗੈਵੀ ਕਲੇਰ ਅਗਲੀ ਖ਼ਬਰ ਪਿੰਡ ਮਹਾਂਬੱਧਰ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕਈ ਪਰਿਵਾਰ ਹੋਏ ਭਾਜਪਾ ’ਚ ਸ਼ਾਮਿਲ
Ad Position 24