06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਊਟਸੋਰਸ/ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕ ਨਵਾਂ ਠੇਕੇਦਾਰ ਨਾ ਮਿਲਣ ਕਾਰਨ 5 ਦਿਨ ਤੋਂ ਵਿਹਲੇ

ਗਿੱਦੜਬਾਹਾ, 5 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਆਊਟਸੋਰਸ/ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕ ਨਵੇਂ ਠੇਕੇਦਾਰ ਦੀ ਆਸ ਵਿਚ ਅੱਜ ਲਗਾਤਾਰ 5 ਦਿਨਾਂ ਤੋਂ ਬਿਨਾਂ ਕੰਮ ਬੈਠੇ ਹਨ, ਜਦੋਂਕਿ ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕਾਂ ਦੇ ਡਿਊਟੀ ’ਤੇ ਨਾ ਹੋਣ ਕਾਰਨ ਹਸਪਤਾਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੇ ਮੁੱਖ ਸਲਾਹਕਾਰ ਪੰਜਾਬ ਨਵਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਸਫ਼ਾਈ ਸੇਵਕਾਂ ਮੁਹੱਈਆ ਕਰਵਾਉਣ ਲਈ ਅਪੈਕਸ ਸ਼ੀਲਡ ਮੈਨਪਾਵਰ ਤੇ ਸਕਿਉਰਿਟੀ ਸਰਵਿਸਿਜ਼ ਅਬੋਹਰ ਨੂੰ ਠੇਕਾ ਦਿੱਤਾ ਹੋਇਆ ਸੀ, ਜਿਸ ਤਹਿਤ ਸਿਵਲ ਹਸਪਤਾਲ ਵਿਖੇ ਕਰੀਬ 17 ਸਫ਼ਾਈ ਕਰਮਚਾਰੀ ਕੰਮ ਕਰਦੇ ਸਨ।

Ad Position 21
No active advertisement
ਅਜੀਤ ਡੈਸਕ 06-10-2026
ਗਿੱਦੜਬਾਹਾ, 5 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਆਊਟਸੋਰਸ/ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕ ਨਵੇਂ ਠੇਕੇਦਾਰ ਦੀ ਆਸ ਵਿਚ ਅੱਜ ਲਗਾਤਾਰ 5 ਦਿਨਾਂ ਤੋਂ ਬਿਨਾਂ ਕੰਮ ਬੈਠੇ ਹਨ, ਜਦੋਂਕਿ ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕਾਂ ਦੇ ਡਿਊਟੀ ’ਤੇ ਨਾ ਹੋਣ ਕਾਰਨ ਹਸਪਤਾਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੇ ਮੁੱਖ ਸਲਾਹਕਾਰ ਪੰਜਾਬ ਨਵਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਸਫ਼ਾਈ ਸੇਵਕਾਂ ਮੁਹੱਈਆ ਕਰਵਾਉਣ ਲਈ ਅਪੈਕਸ ਸ਼ੀਲਡ ਮੈਨਪਾਵਰ ਤੇ ਸਕਿਉਰਿਟੀ ਸਰਵਿਸਿਜ਼ ਅਬੋਹਰ ਨੂੰ ਠੇਕਾ ਦਿੱਤਾ ਹੋਇਆ ਸੀ, ਜਿਸ ਤਹਿਤ ਸਿਵਲ ਹਸਪਤਾਲ ਵਿਖੇ ਕਰੀਬ 17 ਸਫ਼ਾਈ ਕਰਮਚਾਰੀ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਫਰਮ ਦੇ ਠੇਕੇ ਦੀ ਮਿਆਦ ਬੀਤੀ 30 ਸਤੰਬਰ 2026 ਨੂੰ ਸਮਾਪਤ ਹੋ ਗਈ, ਜਿਸ ਤੋਂ ਬਾਅਦ ਸਿਹਤ ਵਿਭਾਗ ਮੁੜ ਉਕਤ ਫਰਮ ਨੂੰ ਠੇਕਾ ਦੇਣਾ ਚਾਹੁੰਦੀ ਸੀ, ਪ੍ਰੰਤੂ ਬਤੌਰ ਸਫ਼ਾਈ ਸੇਵਕ ਕੰਮ ਕਰੇ ਵਰਕਰਾਂ ਵਲੋਂ ਉਕਤ ਫਰਮ ਨੂੰ ਮੁੜ ਠੇਕਾ ਦਿੱਤੇ ਜਾਣ ’ਤੇ ਇਤਰਾਜ ਪ੍ਰਗਟ ਕੀਤਾ ਗਿਆ ਸੀ। ਵਰਕਰਾਂ ਦੇ ਇਤਰਾਜ ਕਰਨ ਦੇ ਬਾਵਜੂਦ ਵੀ ਸਿਹਤ ਵਿਭਾਗ ਉਕਤ ਠੇਕੇਦਾਰ ਫਰਮ ਨੂੰ ਠੇਕਾ ਦੇਣਾ ਚਾਹੁੰਦਾ ਹੈ, ਜਦੋਂ ਕਿ ਉਹ ਵਿਭਾਗ ਨੂੰ ਕਈ ਵਾਰ ਠੇਕੇਦਾਰ/ਠੇਕੇਦਾਰ ਫਰਮ ਵਲੋਂ ਵਰਕਰਾਂ ਨਾਲ ਆਰਥਿਕ ਤੌਰ ’ਤੇ ਵਧੀਕਿਆਂ ਕਰਨ ਬਾਰੇ ਸ਼ਿਕਾਇਤਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੱਜ 5 ਦਿਨ ਬੀਤਣ ਤੋਂ ਬਾਅਦ ਵੀ ਨਵੇਂ ਠੇਕੇਦਾਰ ਨੂੰ ਠੇਕਾ ਨਹੀਂ ਦੇ ਸਕਿਆ ਹੈ, ਜਿਸ ਕਾਰਨ ਬੀਤੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਵਰਕਰ ਬੀਤੇ 5 ਦਿਨਾਂ ਤੋਂ ਵਿਹਲੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਸਿਹਤ ਵਿਭਾਗ ਉਨ੍ਹਾਂ ਕੰਮ ਸੰਬੰਧੀ ਠੇਕਾ ਉਕਤ ਠੇਕੇਦਾਰ ਤੋਂ ਇਲਾਵਾ ਕਿਸੇ ਹੋਰ ਠੇਕੇਦਾਰ ਨੂੰ ਜਲਦੀ ਤੋਂ ਜਲਦੀ ਦੇਵੇ ਤਾਂ ਜੋ ਉਨ੍ਹਾਂ ਦੇ ਠੰਡੇ ਪਏ ਚੁੱਲ੍ਹੇ ਮੁੜ ਗਰਮ ਹੋ ਸਕਣ। ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐੱਸ.ਐੱਮ.ਓ. ਡਾ. ਰਸ਼ਮੀ ਚਾਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮੰਗ ’ਤੇ ਉਨ੍ਹਾਂ ਵਲੋਂ ਕਿਸੇ ਹੋਰ ਠੇਕੇਦਾਰ ਨੂੰ ਕੰਮ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪ੍ਰੰਤੂ ਉਹ ਠੇਕੇਦਾਰ ਕੰਮ ਲੈਣ ਨੂੰ ਤਿਆਰ ਨਹੀਂ ਹੋਇਆ। ਦੂਜੇ ਪਾਸੇ ਠੇਕਾ ਕਿਸ ਵਿਅਕਤੀ ਨੂੰ ਦੇਣਾ ਹੈ ? ਇਸ ਸੰਬੰਧੀ ਫ਼ੈਸਲਾ ਸਿਵਲ ਸਰਜਨ, ਡੀ.ਐੱਚ.ਐੱਸ., ਡੀ.ਐੱਮ.ਸੀ. ਆਦਿ ਨੇ ਕਰਨਾ ਹੁੰਦਾ ਹੈ ਅਤੇ ਉਨ੍ਹਾਂ ਨੇ ਸਿਰਫ਼ ਇੰਨ੍ਹਾਂ ਦੀ ਹਾਜ਼ਰੀ ਭਰਕੇ ਭੇਜਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੇ ਹੱਲ ਲਈ ਉਹ ਖ਼ੁਦ ਸ੍ਰੀ ਮੁਕਤਸਰ ਸਾਹਿਬ ਵਿਖੇ ਡੀ.ਐੱਮ.ਸੀ. ਨਾਲ ਮੀਟਿੰਗ ਲਈ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਠੇਕੇਦਾਰ ਰਾਹੀਂ ਹੀ ਕੰਮ ’ਤੇ ਰੱਖਿਆ ਜਾ ਸਕਦਾ ਹੈ, ਜਦੋਂ ਕਿ ਸਿੱਧੇ ਤੌਰ ’ਤੇ ਕੰਮ ਉਪਰ ਰੱਖਣ ਸੰਬੰਧੀ ਉਹ ਪੀ.ਐੱਚ.ਐੱਸ.ਸੀ. ਨੂੰ ਲਿਖ ਦਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਗਸਰ ਮਾਈਨਰ ’ਚ ਮਹੀਨੇ ਬਾਅਦ ਮੁੜ ਪਿਆ 50 ਫੁੱਟ ਲੰਮਾ ਪਾੜ ਅਗਲੀ ਖ਼ਬਰ ਸਰਬਜੀਤ ਸਿੰਘ ਦਰਦੀ ਰਿਟਾ. ਐਸ. ਡੀ. ਓ. ਨਮਿਤ ਸ਼ਰਧਾਂਜਲੀ ਸਮਾਗਮ
Ad Position 24