ਸੰਸਥਾਵਾਂ ਦੀ ਕਾਮਯਾਬੀ ’ਚ ਮਿਹਨਤੀ ਸਟਾਫ਼ ਦਾ ਅਹਿਮ ਯੋਗਦਾਨ ਹੁੰਦਾ ਹੈ : ਸੰਤ ਰਿਸ਼ੀ ਰਾਮ
ਜੈਤੋ, 30 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਕਾਮਯਾਬੀ ਪਿੱਛੇ ਸਮੁੱਚੇ ਸਟਾਫ਼ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਅਹਿਮ ਯੋਗਦਾਨ ਹੁੰਦਾ ਹੈ। ਕਾਮਯਾਬੀ ਰਾਤੋ-ਰਾਤ ਹਾਸਿਲ ਨਹੀਂ ਹੁੰਦੀ, ਸਗੋਂ ਦਿਨ-ਰਾਤ ਲਗਾਤਾਰ ਕੀਤੀ ਮਿਹਨਤ ਸਦਕਾ ਹੀ ਸੰਸਥਾ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ।
ਸ
ਸੰਤ ਰਿਸ਼ੀ ਰਾਮ ਸਟਾਫ਼ ਮੈਂਬਰਾਂ ਨਾਲ । ਤਸਵੀਰ: ਗੁਰਮੀਤਪਾਲ ਰੋੜੀਕਪੂਰਾ
01-10-2026
ਜੈਤੋ, 30 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਕਾਮਯਾਬੀ ਪਿੱਛੇ ਸਮੁੱਚੇ ਸਟਾਫ਼ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਅਹਿਮ ਯੋਗਦਾਨ ਹੁੰਦਾ ਹੈ। ਕਾਮਯਾਬੀ ਰਾਤੋ-ਰਾਤ ਹਾਸਿਲ ਨਹੀਂ ਹੁੰਦੀ, ਸਗੋਂ ਦਿਨ-ਰਾਤ ਲਗਾਤਾਰ ਕੀਤੀ ਮਿਹਨਤ ਸਦਕਾ ਹੀ ਸੰਸਥਾ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦਿਆਂ ਟਿੱਲਾ ਬਾਬਾ ਫ਼ਰੀਦ ਰਿਲੀਜਿਅਸ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਸੰਤ ਰਿਸ਼ੀ ਰਾਮ ਨੂੰ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਨਮਾਨ ’ਤੇ ਅੱਜ ਸੰਸਥਾ ਦੇ ਸਮੁੱਚੇ ਸਟਾਫ਼ ਵਲੋਂ ਇਕੱਤਰ ਹੋ ਕੇ ਸੰਤ ਰਿਸ਼ੀ ਰਾਮ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਟਾਫ਼ ਮੈਂਬਰਾਂ ਨੇ ਸੰਸਥਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਣ ਅਤੇ ਭਵਿੱਖ ਵਿਚ ਵੀ ਪੂਰੀ ਮਿਹਨਤ ਤੇ ਜਜ਼ਬੇ ਨਾਲ ਸੇਵਾ ਕਰਨ ਦਾ ਅਹਿਦ ਲਿਆ। ਇਸ ਮੌਕੇ ਵਿਵੇਕ ਆਸ਼ਰਮ ਦੇ ਮਾਤਾ ਰਜਨੀ ਦੇਵੀ, ਡਾ. ਮੋਨਿਕਾ ਬਲਿਆਨ, ਡਾ. ਦੀਪਕ ਅਰੋੜਾ, ਡਾ. ਭੁਪਿੰਦਰ ਪਾਲ ਕੌਰ, ਸੁਸ਼ਮਾ ਗਰਗ, ਜਸਬੀਰ ਪਾਲ ਕੌਰ, ਸੁਮਨ ਕੌਰ, ਕਰਮਜੀਤ ਕੌਰ, ਤੇਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਮੱਲਨ, ਸਤਵਿੰਦਰ ਸਿੰਘ ਅੰਗਰੋਈਆ, ਅਮਨਦੀਪ ਸਿੰਘ ਜਿਗਰੀ, ਹਰਿੰਦਰ ਸਿੰਘ ਲੰਡੇ, ਬੱਬੂ ਸ਼ਰਮਾ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਬਿੰਦਰਪਾਲ ਜੈਤੋ, ਮਨਪ੍ਰੀਤ ਸਿੰਘ, ਬਲੀ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਰੋੜੀਕਪੂਰਾ, ਮਨੀ ਸਿੰਘ, ਗੁਰਪ੍ਰੀਤ ਸਿੰਘ ਬਾਜਾਖਾਨਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਮੁਕੇਸ਼ ਸ਼ਰਮਾ, ਨਰਿੰਦਰ ਕੁਮਾਰ, ਜਗਸੀਰ ਸਿੰਘ, ਅਰੁਨ ਕੁਮਾਰ, ਅਰਜਨ ਸਿੰਘ, ਨੀਲੂ ਕੁਮਾਰ, ਦਰਸ਼ਨ ਸਿੰਘ, ਡੀ.ਸੀ. ਸਿੰਘ, ਜਸਵਿੰਦਰ ਸਿੰਘ ਪਟਵਾਰੀ, ਬਾਗੜ ਸਿੰਘ ਫ਼ੌਜੀ ਅਤੇ ਜਗਦੀਸ਼ ਸਿੰਘ ਕੋਠੇ ਥਰੋੜਾਂ ਵਾਲਿਆਂ ਨੇ ਸੰਤ ਰਿਸ਼ੀ ਰਾਮ ਨੂੰ ਮੁਬਾਰਕਬਾਦ ਦਿੱਤੀ।