ਅਥਲੈਟਿਕ ਮੁਕਾਬਲਿਆਂ ’ਚ ਸ੍ਰੀ ਚੇਤਨਿਆ ਟੈਕਨੋ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜ਼ੋਨਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਸ੍ਰੀ ਚੈਤਨਿਆ ਟੈਕਨੋ ਸਕੂਲ ਸ੍ਰੀ ਮੁਕਤਸਰ ਸਾਹਿਬ-2 ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਗ਼ਮੇ ਹਾਸਿਲ ਕੀਤੇ। ਅੰਡਰ-17 ਵਿਚ ਏਕਮਬੀਰ ਕੌਰ ਗਿੱਲ ਨੇ 5000 ਮੀਟਰ ਵਾਕ ’ਚ ਪਹਿਲਾ ਸਥਾਨ ਅਤੇ ਸ਼ਾਟਪੁੱਟ ਵਿਚ ਕਾਂਸੀ ਦਾ ਤਗ਼ਮਾ, ਜਦਕਿ ਅਰਸ਼ਨੂਰ ਨੇ 200 ਮੀਟਰ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ।
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜ਼ੋਨਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿਚ ਸ੍ਰੀ ਚੈਤਨਿਆ ਟੈਕਨੋ ਸਕੂਲ ਸ੍ਰੀ ਮੁਕਤਸਰ ਸਾਹਿਬ-2 ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਗ਼ਮੇ ਹਾਸਿਲ ਕੀਤੇ। ਅੰਡਰ-17 ਵਿਚ ਏਕਮਬੀਰ ਕੌਰ ਗਿੱਲ ਨੇ 5000 ਮੀਟਰ ਵਾਕ ’ਚ ਪਹਿਲਾ ਸਥਾਨ ਅਤੇ ਸ਼ਾਟਪੁੱਟ ਵਿਚ ਕਾਂਸੀ ਦਾ ਤਗ਼ਮਾ, ਜਦਕਿ ਅਰਸ਼ਨੂਰ ਨੇ 200 ਮੀਟਰ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਅੰਡਰ-19 ਵਿਚ ਜੈਸਮੀਨ ਅਰੋ ੜਾ ਨੇ 5000 ਮੀਟਰ ਵਾਕ ਵਿਚ ਸੋਨੇ ਦਾ ਤਗ਼ਮਾ, ਹਰਮਨਦੀਪ ਸਿੰਘ ਨੇ ਸੋਨੇ ਦਾ ਤਗ਼ਮਾ ਅਤੇ ਗੁਰਲੀਨ ਕੌਰ ਤੇ ਕੈਸ਼ਮੀਨ ਕੌਰ ਨੇ ਕਾਂਸੀ ਦੇ ਤਗ਼ਮੇ ਹਾਸਿਲ ਕੀਤੇ। ਹਰਮਨਦੀਪ ਸਿੰਘ ਨੇ ਅੰਡਰ-19 ਵਿਚ 5 ਹਜਾਰ ਮੀਟਰ ਦੌੜ ’ਚ ਸੋਨੇ ਦਾ ਤਗ਼ਮਾ, ਅਰਸ਼ਨੂਰ ਨੇ ਅੰਡਰ-17 ਦੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਨਿਸ਼ਾ ਟੱਕਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।