ਮੁਫ਼ਤ ਖ਼ੂਨ ਜਾਂਚ ਕੈਂਪ ਲਗਾਇਆ
ਮਲੋਟ, 27 ਸਤੰਬਰ (ਪਾਟਿਲ)-ਅੱਜ ਨਾਗਪਾਲ ਨਗਰੀ ਸਥਿਤ ਰਾਮੇਸ਼ਵਰ ਧਾਮ (ਸ਼ਿਵ ਮੰਦਰ) ਵਿਖੇ ਲਾਲ ਪਾਥ ਲੈਬ ਦੁਆਰਾ ਸ਼ੀਤਲ ਜਲ ਸੇਵਾ ਸੰਮਤੀ ਅਤੇ ਅਲਫ਼ਾ ਲੈਬ ਦੇ ਸਹਿਯੋਗ ਨਾਲ ਵਿਸ਼ੇਸ਼ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੌਰਾਨ ਨਾਗਪਾਲ ਨਗਰੀ ਅਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਨੇ ਆਪਣੇ ਖ਼ੂਨ ਦੀਆਂ ਜਾਂਚ ਕਰਵਾਈ।
ਮਲੋਟ, 27 ਸਤੰਬਰ (ਪਾਟਿਲ)-ਅੱਜ ਨਾਗਪਾਲ ਨਗਰੀ ਸਥਿਤ ਰਾਮੇਸ਼ਵਰ ਧਾਮ (ਸ਼ਿਵ ਮੰਦਰ) ਵਿਖੇ ਲਾਲ ਪਾਥ ਲੈਬ ਦੁਆਰਾ ਸ਼ੀਤਲ ਜਲ ਸੇਵਾ ਸੰਮਤੀ ਅਤੇ ਅਲਫ਼ਾ ਲੈਬ ਦੇ ਸਹਿਯੋਗ ਨਾਲ ਵਿਸ਼ੇਸ਼ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੌਰਾਨ ਨਾਗਪਾਲ ਨਗਰੀ ਅਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਨੇ ਆਪਣੇ ਖ਼ੂਨ ਦੀਆਂ ਜਾਂਚ ਕਰਵਾਈ। ਕੈਂਪ ਵਿਚ ਕੁੱਲ 31 ਲੋਕਾਂ ਨੇ ਆਪਣੇ ਖ਼ੂਨ ਦੇ ਟੈੱਸਟ ਕਰਵਾ ਕੇ ਲਾਭ ਲਿਆ। ਇਸ ਮੌਕੇ ਰੋਹਿਤ ਕਾਲੜਾ, ਐੱਮ.ਸੀ. ਜੰਗਬਾਜ ਸ਼ਰਮਾ, ਸ਼ੀਤਲ ਜਲ ਸੇਵਾ ਸੰਮਤੀ ਦੇ ਮੈਂਬਰਾਂ ਪਵਨ ਕੁਮਾਰ ਗੁਪਤਾ, ਪ੍ਰਮੋਦ ਬਾਂਸਲ ਨਾਤੀ, ਧੀਰੇਂਦਰ ਝਾਅ, ਰਾਜ ਕੁਮਾਰ, ਲਲਿਤ ਕੁਮਾਰ, ਵਿੱਕੀ, ਮਨਜੀਤ ਸਿੰਘ, ਰਾਜੇਂਦਰ ਰਾਣਾ, ਤੁਲਸੀ ਸਿੰਘ , ਅਨੂਪ ਕੁਮਾਰ ਅਤੇ ਕਾਲੀ ਨੇ ਕੈਂਪ ਦੌਰਾਨ ਸਹਿਯੋਗ ਕੀਤਾ।