17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐੱਸ. ਡੀ. ਸਕੂਲ ਵਿਖੇ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਮਲੋਟ, 16 ਸਤੰਬਰ (ਪਾਟਿਲ)-ਐੱਸ. ਡੀ.

Ad Position 21
No active advertisement
ਅਜੀਤ ਡੈਸਕ 17-09-2026
ਮਲੋਟ, 16 ਸਤੰਬਰ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ, ਇੰਟਰਨੈੱਟ ਤੇ ਕੰਪਿਊਟਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਵੇਰ ਦੀ ਸਭਾ ਦੌਰਾਨ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੈਡਮ ਸ਼ਵੇਤਾ ਨੇ ਵਿਦਿਆਰਥੀਆਂ ਨੂੰ ਫਿਸ਼ਿੰਗ, ਫ਼ਰਜ਼ੀ ਲਿੰਕ, ਓ.ਟੀ.ਪੀ. ਸਾਂਝਾ ਕਰਨ, ਸੋਸ਼ਲ ਮੀਡੀਆ ਧੋਖਾਧੜੀ ਅਤੇ ਆਨਲਾਈਨ ਬੈਂਕਿੰਗ ਨਾਲ ਜੁੜੇ ਸਾਈਬਰ ਅਪਰਾਧਾਂ ਤੋਂ ਬਚਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਜ਼ਬੂਤ ਪਾਸਵਰਡ, ਦੋ-ਪੜਾਅ ਸੁਰੱਖਿਆ (2 ਐੱਫ਼.ਏ.) ਅਤੇ ਸ਼ੱਕੀ ਲਿੰਕਾਂ ਤੋਂ ਸਾਵਧਾਨ ਰਹਿਣ ਦੀ ਮਹੱਤਤਾ ਵੀ ਸਮਝਾਈ। ਇਹ ਪ੍ਰੋਗਰਾਮ ਸਕੂਲ ਦੀ ਸਾਈਬਰ ਕ੍ਰਾਈਮ, ਇੰਟਰਨੈੱਟ ਤੇ ਕੰਪਿਊਟਰ ਸੁਰੱਖਿਆ ਕਮੇਟੀ ਦੇ ਨੋਡਲ ਅਫ਼ਸਰ ਜੋਤੀ, ਕਮੇਟੀ ਮੈਂਬਰ ਲਲਿਤਾ ਕਮਰਾ, ਸ਼ਵੇਤਾ ਅਤੇ ਏਕਤਾ ਗਾਂਧੀ ਵਲੋਂ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਜੈ ਸਾਂਪਲਾ ’ਤੇ ਹਮਲਾ ਨਿੰਦਣਯੋਗ-ਕੁਲਦੀਪ ਸਿੰਘ ਭੰਗੇਵਾਲਾ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸਮਾਜਿਕ ਨਿਆਂ ਮੰਤਰਾਲੇ ਵਿਚਕਾਰ ਸਮਝੌਤਾ
Ad Position 24