17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਹਨੂੰਮਾਨ ਚਾਲੀਸਾ ਦਾ 24ਵਾਂ ਸਮੂਹਿਕ ਪਾਠ ਕਰਵਾਇਆ

ਗਿੱਦੜਬਾਹਾ, 16 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਮੁਹੱਲਾ ਰੂਪ ਨਗਰ ਵਿਖੇ ਸਥਿਤ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 24ਵਾਂ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨੀਲ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਗਿੱਦੜਬਾਹਾ, 16 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਮੁਹੱਲਾ ਰੂਪ ਨਗਰ ਵਿਖੇ ਸਥਿਤ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 24ਵਾਂ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨੀਲ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨੀਲ ਗਰਗ ਨੇ ਦੱਸਿਆ ਕਿ ਸ਼ਹਿਰ ਦੀ ਸੁੱਖ-ਸ਼ਾਂਤੀ, ਸਮਰਿੱਧੀ ਤੇ ਸੰਗਤ ਵਿਚ ਅਧਿਆਤਮਿਕ ਭਾਵਨਾ ਵਧਾਉਣ ਦੇ ਮਕਸਦ ਨਾਲ ਹਰ ਮੰਗਲਵਾਰ ਰਾਤ 8:15 ਵਜੇ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਕਰਵਾਏ ਜਾਂਦੇ ਹਨ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਸੁਸ਼ੀਲ ਸ਼ਰਮਾ ਨੇ ਸਮੂਹਿਕ ਪਾਠ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਮੂਹਿਕ ਰੂਪ ਵਿਚ ਪਾਠ ਕਰਨ ਨਾਲ ਆਲੇ-ਦੁਆਲੇ ਦੇ ਵਾਤਾਵਰਣ ’ਚ ਸਕਾਰਾਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ। ਪਾਠ ਦੀ ਸਮਾਪਤੀ ਤੋਂ ਬਾਅਦ ਸ਼ਰਧਾਲੂਆਂ ਵਿਚ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਸੁਸ਼ੀਲ ਸ਼ਰਮਾ, ਪ੍ਰਧਾਨ ਡਾ. ਅਨਿਲ ਗਰਗ, ਦੇਵੀ ਦਿਆਲ ਮਿੱਤਲ, ਵਿਸ਼ਨੂ ਵਤਰਾਣਾ, ਖੁਸ਼ਹਾਲ ਬਾਂਸਲ, ਰਾਮਪਾਲ ਸਿੰਗਲਾ, ਰਮੇਸ਼ ਬਾਘਲਾ, ਮੋਹਿਤ ਗਿਲਹੋਤਰਾ, ਸੰਦੀਪ ਤਾਇਲ, ਮੁਨੀਸ਼ ਬਾਂਸਲ, ਹੈਪੀ ਬਾਂਸਲ, ਸੁਰਿੰਦਰ ਬਾਂਸਲ, ਰਮੇਸ਼ ਸਿੰਗਲਾ, ਵਿਜੇ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸਮਾਜਿਕ ਨਿਆਂ ਮੰਤਰਾਲੇ ਵਿਚਕਾਰ ਸਮਝੌਤਾ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਨਵੇਂ ਅਹੁਦੇਦਾਰਾਂ ਨੇ ਸੰਭਾਲਿਆ ਅਹੁਦਾ ਬਾਰ ਦੇ ਸਾਂਝੇ ਹਿਤਾਂ ਨਾਲ ਜੁੜੇ ਹਰ ਮਾਮਲੇ ’ ਤੇ...
Ad Position 24