31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ

ਮਲੋਟ, 31 ਅਗਸਤ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੀ ਗੱਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਅਕੈਡਮੀ ਦੀ ਝੋਲੀ ਪਵਾਇਆ। ਨਿਸ਼ਾਨ ਅਕੈਡਮੀ ਦੀ ਲੜਕਿਆਂ ਤੇ ਲੜਕੀਆਂ ਦੀ ਟੀਮਾਂ ਨੇ ਅਗਵਾਈ ਕਰਦਿਆਂ ਇਨ੍ਹਾਂ ਖੇਡਾਂ ਵਿਚ ਆਪਣੀ ਮਿਹਨਤ ਦੇ ਸਦਕਾ ਸਾਰੇ ਜ਼ੋਨਾਂ ਦੀਆਂ ਟੀਮਾਂ ਨੂੰ ਮਾਤ ਦਿੰਦੇ ਹੋਏ ਲੜਕੀਆਂ ਦੀ ਟੀਮ ਨੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਅਤੇ ਲੜਕਿਆਂ ਦੀ ਟੀਮ ਨੇ ਵੀ ਜ਼ਿਲ੍ਹੇ ਭਰ ਵਿਚੋਂ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ।

Ad Position 21
No active advertisement
ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਮੋਹਰੀ ਰਹੀ ਨਿਸ਼ਾਨ ਅਕੈਡਮੀ ਦੀ ਗੱਤਕਾ ਟੀਮ। ਤਸਵੀਰ: ਪਾਟਿਲ 01-09-2026
ਮਲੋਟ, 31 ਅਗਸਤ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੀ ਗੱਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਅਕੈਡਮੀ ਦੀ ਝੋਲੀ ਪਵਾਇਆ। ਨਿਸ਼ਾਨ ਅਕੈਡਮੀ ਦੀ ਲੜਕਿਆਂ ਤੇ ਲੜਕੀਆਂ ਦੀ ਟੀਮਾਂ ਨੇ ਅਗਵਾਈ ਕਰਦਿਆਂ ਇਨ੍ਹਾਂ ਖੇਡਾਂ ਵਿਚ ਆਪਣੀ ਮਿਹਨਤ ਦੇ ਸਦਕਾ ਸਾਰੇ ਜ਼ੋਨਾਂ ਦੀਆਂ ਟੀਮਾਂ ਨੂੰ ਮਾਤ ਦਿੰਦੇ ਹੋਏ ਲੜਕੀਆਂ ਦੀ ਟੀਮ ਨੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਅਤੇ ਲੜਕਿਆਂ ਦੀ ਟੀਮ ਨੇ ਵੀ ਜ਼ਿਲ੍ਹੇ ਭਰ ਵਿਚੋਂ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਕੈਡਮੀ ਦੇ ਗੱਤਕਾ ਕੋਚ ਗੁਰਲਾਲ ਸਿੰਘ ਨੇ ਇਨ੍ਹਾਂ ਖਿਡਾਰੀਆਂ ਦੀ ਜਿੱਤ ਲਈ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਖਿਡਾਰੀਆਂ ਦੀ ਰਾਜ ਪੱਧਰ ਦੇ ਹੋਣ ਵਾਲੇ ਮੈਚਾਂ ਵਿਚ ਚੋਣ ਕੀਤੀ ਗਈ ਹੈ। ਦੋਵਾਂ ਟੀਮਾਂ ਦਾ ਮੈਨੇਜਮੈਂਟ ਤੇ ਸਟਾਫ਼ ਵਲੋਂ ਸਵਾਗਤ ਕੀਤਾ ਗਿਆ। ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਂਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਤੇ ਵਾਈਸ ਪ੍ਰਿੰਸੀਪਲ ਵੀਰਪਾਲ ਕੌਰ ਵਲੋਂ ਦੋਵਾਂ ਟੀਮਾਂ ਦੇ ਸਾਰਿਆਂ ਖਿਡਾਰੀਆਂ ਅਤੇ ਗੱਤਕਾ ਕੋਚ ਗੁਰਲਾਲ ਸਿੰਘ ਨੂੰ ਇਸ ਜਿੱਤ ’ਤੇ ਵਧਾਈ ਦਿੱਤੀ ਅਤੇ ਰਾਜ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਵਿਚ ਵੀ ਇਸੇ ਤਰ੍ਹਾਂ ਮੱਲ੍ਹਾਂ ਮਾਰਦੇ ਰਹਿਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ ਪ੍ਰੇਗਾਬਾਲਿਨ ਕੈਪਸੂਲ ਅਤੇ ਗੋਲੀਆਂ ਦੀ ਦੁਰਵਰਤੋਂ ’ਤੇ ਪਾਬੰਦੀ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਹੋਈ ਮੀਟਿੰਗ
Ad Position 24