31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਹੋਈ ਮੀਟਿੰਗ

ਸਾਦਿਕ , 31 ਅਗਸਤ ( ਆਰ . ਐਸ .

Ad Position 21
No active advertisement
ਅਜੀਤ ਡੈਸਕ 01-09-2026
ਸਾਦਿਕ , 31 ਅਗਸਤ ( ਆਰ . ਐਸ . ਧੁੰਨਾ )- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪਿੰਡ ਡੋਡ ਵਿਖੇ ਹੋਈ । ਜਿਸ ਵਿਚ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਵਿਸ਼ੇਸ਼ ਤੌਰ ’ ਤੇ ਸ਼ਾਮਿਲ ਹੋਏ । ਇਸ ਮੌਕੇ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿਚ ਸ਼ਾਮਿਲ ਹੋਏ ਜਥੇਦਾਰ ਗੁਰਮੀਤ ਸਿੰਘ ਡੋਡ ਨੂੰ ਸਰਬਸੰਮਤੀ ਨਾਲ ਬਲਾਕ ਸਾਦਿਕ ਦਾ ਸਰਪ੍ਰਸਤ ਬਣਾਇਆ ਗਿਆ । ਗੁਰਮੀਤ ਸਿੰਘ ਮਹਿਮਾ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ’ ਚ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਰਕਾਰਾਂ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਿਚ ਕਾਮਯਾਬ ਹੋ ਸਕੀਏ । ਇਸ ਮੌਕੇ ਦਲਜੀਤ ਸਿੰਘ ਮੁਮਾਰਾ ਸਕੱਤਰ ਜਰਨਲ ਬਲਾਕ ਸਾਦਿਕ , ਨਿਰੰਜਨ ਸਿੰਘ ਸੈਦੇਕੇ ਮੀਤ ਪ੍ਰਧਾਨ ਫ਼ਰੀਦਕੋਟ , ਮੋੜ ਸਿੰਘ ਸੈਦੇਕੇ ਪ੍ਰੈੱਸ ਸਕੱਤਰ ਫ਼ਰੀਦਕੋਟ , ਕੁਲਦੀਪ ਸਿੰਘ ਸਾਧੂਵਾਲਾ , ਰਾਜਾ ਸਿੰਘ ਸੰਧੂ ਝੋਕ ਸਰਕਾਰੀ , ਗੋਰਾ ਘੁੱਦੂਵਾਲਾ , ਪਰਮਜੀਤ ਸਿੰਘ ਸਾਦਿਕ , ਹੈਪੀ ਚਾਵਲਾ ਪ੍ਰੈੱਸ ਸਕੱਤਰ ਬਲਾਕ ਸਾਦਿਕ , ਅਮਰੀਕ ਸਿੰਘ ਮਹਿਮਾ , ਪਾਲ ਸਿੰਘ , ਬਲਟੇਕ ਸਿੰਘ ਡੋਡ , ਬਲਜੀਤ ਸਿੰਘ , ਬਲਕਰਨ ਸਿੰਘ , ਸੁਖਚੈਨ ਸਿੰਘ , ਅੰਗਰੇਜ਼ ਸਿੰਘ , ਹਰਜਿੰਦਰ ਸਿੰਘ , ਗੁਰਮੀਤ ਸਿੰਘ , ਲਵਪ੍ਰੀਤ ਸਿੰਘ , ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਅੱਖਾਂ ਦੇ ਦਾਨ ਸੰਬੰਧੀ ਪੰਦਰਵਾੜਾ ਮਨਾਇਆ
Ad Position 24