11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਲਸ਼ਨ ਮਿਰਜ਼ਾਪੁਰੀ

ਗੁਲਸ਼ਨ ਮਿਰਜ਼ਾਪੁਰੀ

Ad Position 21
No active advertisement
ਅਜੀਤ ਡੈਸਕ 11-10-2026

ਅਸਾਨੂੰ ਪਾਠ-ਕਰਮਾ ਵਿਚ ਪੜ੍ਹਾਇਆ ਜੋ ਗਿਆ |

ਪਈ ਨਾ ਲੋੜ ਕੁਝ ਉਸਦੀ ਸਿਖਾਇਆ ਜੋ ਗਿਆ |
ਜੋ ਬੈਠਾ ਮੱਲ ਕੇ ਅੰਦਰ ਜਲਾਇਆ ਨਾ ਕਦੇ, 
ਉਹ ਕਾਗ਼ਜ਼ ਦਾ ਹੀ ਰਾਵਣ ਸੀ ਜਲਾਇਆ ਜੋ ਗਿਆ |
ਚੁਫ਼ੇਰੇ ਦੂਰ ਤਕ ਪਾਣੀ ਹੀ ਪਾਣੀ ਦਿਸ ਰਿਹਾ ਹੈ, 
ਇਹ ਕਿਸਦਾ ਬਾਪ ਸੀ, ਭੁੱਖਾ ਤਿਹਾਇਆ ਜੋ ਗਿਆ |
ਇਹ ਲਿਖਦਾ ਕੌਣ ਹੈ ਤੇ ਆਖਦੈ ਇਤਿਹਾਸ ਇਸ ਨੂੰ , 
ਨਿਰ੍ਹਾ ਹੀ ਝੂਠ ਕਿਉਂ ਸਾਨੂੰ ਸੁਣਾਇਆ ਜੋ ਗਿਆ |
ਪਲਾਂ ਵਿਚ ਹੀ ਉਹ ਮੇਰੇ ਕਾਫ਼ਿਲੇ ਵਿਚ ਰਲ ਗਿਆ ਸੀ, 
ਮੇਰੀ ਹੀ ਕਬਰ 'ਤੇ ਦੀਵਾ ਜਗਾਇਆ ਜੋ ਗਿਆ | 
ਕਿਹਾ ਜੋ ਪੁਰਖਿਆਂ, ਨਾ ਸੱਚ ਆਇਆ ਸਾਹਮਣੇ ਉਹ, 
ਨਿਰ੍ਹਾ ਹੀ ਝੂਠ ਸੀ 'ਗੁਲਸ਼ਨ' ਸੁਣਾਇਆ ਜੋ ਗਿਆ |

•
ਤਪਦੀ ਰੁੱਤੇ ਛਾਵਾਂ ਚੇਤੇ ਆਉਣਗੀਆਂ |
ਇਕਲਾਪੇ ਵਿਚ ਮਾਵਾਂ ਚੇਤੇ ਆਉਣਗੀਆਂ |

ਪਿਆਰ ਦੀ ਕਿਣਮਿਣ ਇਕ ਪਲ ਵੀ ਨਾ ਭੁੱਲੇਗੀ, 
ਮਰਨੇ ਤੀਕ ਘਟਾਵਾਂ ਚੇਤੇ ਆਉਣਗੀਆਂ |

ਤੇਰੀ ਚੁੰਨੀ ਜਿਨ੍ਹਾਂ ਵਿਚ ਲਹਿਰਾਉਂਦੀ ਸੀ,
ਮੈਨੂੰ ਰੋਜ਼ ਹਵਾਵਾਂ ਚੇਤੇ ਆਉਣਗੀਆਂ |

ਮੇਲ ਜਦੋਂ ਹੋਵੇਗਾ ਅਪਣਾ, ਫੇਰ ਕਦੀ,
ਦਿਲ ਨੂੰ  ਸਭ ਘਟਨਾਵਾਂ ਚੇਤੇ ਆਉਣਗੀਆਂ |

ਅੰਨ੍ਹੀਆਂ ਗਲੀਆਂ ਵਿੱਚੋਂ ਜਦ ਵੀ ਗੁਜ਼ਰਾਂਗਾ,
ਬਾਪੂ ਨਾਲ, ਦੁਆਵਾਂ ਚੇਤੇ ਆਉਣਗੀਆਂ | 

ਬਚਪਨ ਦੇ ਵਿਚ ਜਿੱਥੇ ਜਿੱਥੇ ਘੁੰਮੇ ਸਾਂ,
ਪਿੰਡ ਦੀਆਂ ਉਹ ਥਾਵਾਂ ਚੇਤੇ ਆਉਣਗੀਆਂ |

ਤੂੰ ਜੋ ਉਸ ਨੂੰ  ਕੋਲ ਬਿਠਾ ਕੇ ਪੜ੍ਹੀਆਂ ਸਨ,
'ਗੁਲਸ਼ਨ' ਨੂੰ  ਕਵਿਤਾਵਾਂ ਚੇਤੇ ਆਉਣਗੀਆਂ |

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ • ਅਗਲੀ ਖ਼ਬਰ ਵੰਡ - ਵੰਡ-ਵੰਡਾਈ ਦਾ ਮਸਲਾ
Ad Position 24