ਤਹਿਸੀਲ ਕੰਪਲੈਕਸ ’ਚ ਅੱਜ ਸ਼ਾਮ 7 ਵਜੇ ਹੋਵੇਗਾ ਬਲੈਕਆਊਟ ਦਾ ਅਭਿਆਸ
ਜਲੰਧਰ, 26 ਨਵੰਬਰ (ਜਤਿੰਦਰ ਪੰਮੀ)-–ਹਵਾਈ ਹਮਲੇ ਤੇ ਬਲੈਕਆਊਟ ਸੰਬੰਧੀ ਮੌਕ ਅਭਿਆਸ 27 ਨਵੰਬਰ ਨੂੰ ਸ਼ਾਮ 7 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਤਹਿਸੀਲ ਦੇ ਵਿਹੜੇ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਜੰਗ ਵਰਗੀ ਹੰਗਾਮੀ ਸਥਿਤੀ ਦੌਰਾਨ ਸੁਰੱਖਿਅਤ ਰਹਿਣ ਦੇ ਢੰਗ-ਤਰੀਕਿਆਂ ਬਾਰੇ ਦੱਸਿਆ ਜਾਵੇਗਾ।
ਪ
ਪ੍ਰਿਤਪਾਲ ਸਿੰਘ
27-11-2026
ਜਲੰਧਰ, 26 ਨਵੰਬਰ (ਜਤਿੰਦਰ ਪੰਮੀ)-–ਹਵਾਈ ਹਮਲੇ ਤੇ ਬਲੈਕਆਊਟ ਸੰਬੰਧੀ ਮੌਕ ਅਭਿਆਸ 27 ਨਵੰਬਰ ਨੂੰ ਸ਼ਾਮ 7 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਤਹਿਸੀਲ ਦੇ ਵਿਹੜੇ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਜੰਗ ਵਰਗੀ ਹੰਗਾਮੀ ਸਥਿਤੀ ਦੌਰਾਨ ਸੁਰੱਖਿਅਤ ਰਹਿਣ ਦੇ ਢੰਗ-ਤਰੀਕਿਆਂ ਬਾਰੇ ਦੱਸਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਡਿਫੈਂਸ ਜਲੰਧਰ ਦੇ ਚੀਫ ਵਾਰਡਨ ਪ੍ਰਿਤਪਾਲ ਸਿੰਘ ਨੌਟੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰ ਤਿੰਨ ਮਹੀਨਿਆਂ ਬਾਅਦ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰਨ ਲਈ ਲੋਕਾਂ ਨੂੰ ਚੌਕਸ ਕਰਨ ਵਾਸਤੇ ਮੌਕ ਅਭਿਆਸ ਕੀਤਾ ਜਾਂਦਾ ਹੈ। ਇਸੇ ਤਹਿਤ ਭਲਕੇ ਤਹਿਸੀਲ ਕੰਪਲੈਕਸ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੌਕ ਅਭਿਆਸ ਦੌਰਾਨ ਦੱਸੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।