ਸੀਨੀਅਰ ਕਾਂਗਰਸੀ ਆਗੂ ਕੰਵਰ ਸਰਾਏ ਦੀ ਦਾਦੀ ਨਮਿਤ ਭੋਗ ਕੱਲ੍ਹ
ਕਰਤਾਰਪੁਰ, 25 ਨਵੰਬਰ (ਭਜਨ ਸਿੰਘ)- ਕਾਂਗਰਸ ਕਮੇਟੀ ਜਲੰਧਰ ਦੇ ਵਾਈਸ ਪ੍ਰਧਾਨ ਤੇ ਸੀਨੀਅਰ ਕਾਂਗਰਸ ਆਗੂ ਕੰਵਰਵੀਰ ਸਿੰਘ ਸਰਾਏ ਦੇ ਦਾਦੀ ਤੇ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਸਾਬਕਾ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਰਣਧੀਰ ਕੌਰ ਸਰਾਏ (ਪਤਨੀ ਸਵਰਗਵਾਸੀ ਗਿਆਨ ਸਿੰਘ ਸਰਾਏ) ਪਿੰਡ ਸਰਾਏ ਖਾਸ ਕਰਤਾਰਪੁਰ ਹਾਲ ਵਾਸੀ ਜਲੰਧਰ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੀ ਮੌਤ ਉੱਪਰ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ।
ਕਰਤਾਰਪੁਰ, 25 ਨਵੰਬਰ (ਭਜਨ ਸਿੰਘ)- ਕਾਂਗਰਸ ਕਮੇਟੀ ਜਲੰਧਰ ਦੇ ਵਾਈਸ ਪ੍ਰਧਾਨ ਤੇ ਸੀਨੀਅਰ ਕਾਂਗਰਸ ਆਗੂ ਕੰਵਰਵੀਰ ਸਿੰਘ ਸਰਾਏ ਦੇ ਦਾਦੀ ਤੇ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਸਾਬਕਾ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਰਣਧੀਰ ਕੌਰ ਸਰਾਏ (ਪਤਨੀ ਸਵਰਗਵਾਸੀ ਗਿਆਨ ਸਿੰਘ ਸਰਾਏ) ਪਿੰਡ ਸਰਾਏ ਖਾਸ ਕਰਤਾਰਪੁਰ ਹਾਲ ਵਾਸੀ ਜਲੰਧਰ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੀ ਮੌਤ ਉੱਪਰ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਰਵੀਰ ਸਿੰਘ ਸਰਾਏ ਨੇ ਦੱਸਿਆ ਕਿ ਸਰਦਾਰਨੀ ਰਣਧੀਰ ਕੌਰ ਸਰਾਏ ਨਮਿਤ ਅੰਤਿਮ ਅਰਦਾਸ ਤੇ ਕੀਰਤਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਵਿਖੇ 27 ਨਵੰਬਰ ਨੂੰ 12.30 ਤੋਂ 1.30 ਵਜੇ ਤੱਕ ਹੋਵੇਗੀ ।