25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਕਾਲੇ ਕਾਨੂੰਨ ਲਿਆਉਣ ਵਾਲੀ ਪਾਰਟੀ ਨੂੰ ਪੰਜਾਬ ਦੇ ਲੋਕ ਮੂੰਹ ਨਾ ਲਾਉਣ-ਪਾਸਲਾ

ਦੁਸਾਂਝ ਕਲਾਂ 24 ਨਵੰਬਰ (ਰਾਮ ਪ੍ਰਕਾਸ਼ ਟੋਨੀ ):- ਕਿਸਾਨ ਆਗੂ ਸਵ. ਕਾਮਰੇਡ ਮਾ.

Ad Position 21
No active advertisement
ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਪਿੰਡ ਵਾਸੀ। ਤਸਵੀਰ ਰਾਮ ਪ੍ਰਕਾਸ਼ ਟੋਨੀ 25-11-2026
ਦੁਸਾਂਝ ਕਲਾਂ 24 ਨਵੰਬਰ (ਰਾਮ ਪ੍ਰਕਾਸ਼ ਟੋਨੀ ):- ਕਿਸਾਨ ਆਗੂ ਸਵ. ਕਾਮਰੇਡ ਮਾ. ਸ਼ਿੰਗਾਰਾ ਸਿੰਘ ਦੁਸਾਂਝ ਦੀ ਤੀਜੀ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ .ਐੱਮ. ਪੀ. ਆਈ) ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਉਹ ਇੱਕ ਧਰਮ ਦੇ ਨਾਂ ਹੇਠ ਕੰਮ ਕਰਦੀ ਰਾਜਨੀਤਕ ਪਾਰਟੀ ਨੂੰ ਜਾਂ ਇਸ ਦਾ ਕਿਸੇ ਕਿਸਮ ਦੇ ਗੱਠਜੋੜ ਨੂੰ ਹਾਰ ਦੇਣ। ਪਿੰਡ ਦੁਸਾਂਝ ਕਲਾਂ ਦੇ ਗੁਰਦੁਆਰਾ ਧਰਮਦੁਆਰਾ ਵਿਖੇ ਅਯੋਜਿਤ ਸਮਾਗਮ ਦੌਰਾਨ ਪਾਸਲਾ ਨੇ ਅੱਗੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਾ. ਸ਼ਿੰਗਾਰਾ ਸਿੰਘ ਦਿੱਲੀ ਮੋਰਚੇ ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਰਹੇ। ਅੱਜ ਉਹੀ ਪਾਰਟੀ ਪੰਜਾਬ ‘ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਆਰ .ਐੱਮ. ਪੀ. ਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਮੁਲਾਜ਼ਮਾਂ ਦੇ ਆਗੂ ਨਿਰਮੋਲਕ ਸਿੰਘ ਹੀਰਾ, ਬਲਬੀਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਹਸਪਤਾਲ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਜੌਹਲ ਨੇ ਵੀ ਮਾ. ਸ਼ਿੰਗਾਰਾ ਸਿੰਘ ਦੁਸਾਂਝ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਰਸੂਲਪੁਰ ਤੋਂ ਇਨਕਲਾਬੀ ਜਥੇ ਨੇ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਬੀਬੀ ਬਲਦੀਸ਼ ਕੌਰ, ਗਿਆਨ ਸਿੰਘ ਦੁਸਾਂਝ, ਰਾਮ ਨਾਥ , ਬਲਵਿੰਦਰ ਸਿੰਘ ਦੁਸਾਂਝ, ਰਾਮ ਤੀਰਥ ਸਿੰਘ, ਸਰਪੰਚ ਨਿਰਮਲ ਕੁਮਾਰ, ਮਾ. ਸੁਖਜੀਤ ਸਿੰਘ ਜੰਡਿਆਲਾ, ਕੁਲਦੀਪ ਕੌੜਾ, ਸੀਤਲ ਰਾਮ ਬੰਗਾ, ਮੱਖਣ ਸੰਗਰਾਮੀ ਆਦਿ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਕਾਲੋਨੀ ਲੋਹੀਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਦਾ ਗੱਠਜੋੜ ਪੰਜਾਬ ਲਈ ਨਵੀਂ ਸਵੇਰ ਦਾ ਪ੍ਰਤੀਕ-ਬਲਦੇਵ ਸਿੰਘ ਖਹਿਰਾ ਭਾਜਪਾ ਤੇ ਸ਼੍...
Ad Position 24