25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਦਾ ਗੱਠਜੋੜ ਪੰਜਾਬ ਲਈ ਨਵੀਂ ਸਵੇਰ ਦਾ ਪ੍ਰਤੀਕ-ਬਲਦੇਵ ਸਿੰਘ ਖਹਿਰਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਪੰਜਾਬ ’ਚ ਸਰਕਾਰ ਬਨਾਉਣਗੇ- ਅਟਵਾਲ

ਫਿਲੌਰ, 24 ਨਵੰਬਰ (ਸਤਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਤੇ ਸਾਬਕਾ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਇਥੇ ਭਾਜਪਾ ਆਗੂ ਰਘੂ ਅਰੋੜਾ ਦੇ ਦਫ਼ਤਰ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਹੋਇਆ ਗਠਜੋੜ ਪੰਜਾਬ ਲਈ ਸੱਚਮੁੱਚ ਨਵੀਂ ਸਵੇਰ ਦਾ ਪ੍ਰਤੀਕ ਸਾਬਤ ਹੋਵੇਗਾ। ਖਹਿਰਾ ਨੇ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਹਿ ਦਿਲੋਂ ਵਧਾਈ ਦਿੱਤੀ।

Ad Position 21
No active advertisement
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਇਕੱਠ ਦੌਰਾਨ ਸਾਬਕਾ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਤੇ ਭਾਜਪਾ ਆਗੂ ਰਾਜਪਾਲ ਸਿੰਘ ਅਟਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਸਤਿੰਦਰ ਸ਼ਰਮਾ 25-11-2026
ਫਿਲੌਰ, 24 ਨਵੰਬਰ (ਸਤਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਤੇ ਸਾਬਕਾ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਇਥੇ ਭਾਜਪਾ ਆਗੂ ਰਘੂ ਅਰੋੜਾ ਦੇ ਦਫ਼ਤਰ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਹੋਇਆ ਗਠਜੋੜ ਪੰਜਾਬ ਲਈ ਸੱਚਮੁੱਚ ਨਵੀਂ ਸਵੇਰ ਦਾ ਪ੍ਰਤੀਕ ਸਾਬਤ ਹੋਵੇਗਾ। ਖਹਿਰਾ ਨੇ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗਠਜੋੜ ਦਾ ਮੁੱਖ ਉਦੇਸ਼ ‘ਪੰਜਾਬ, ਭਾਈਚਾਰਕ ਸਾਂਝ ਅਤੇ ਤੇਜ ਵਿਕਾਸ’ ਸਭ ਤੋਂ ਪਹਿਲਾਂ ਹੈ। ਸ਼੍ਰੋਮਣੀ ਅਕਾਲੀ ਦਲ (ਬ) ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਲੋਕਤੰਤਰੀ ਪਾਰਟੀ ਹੈ ਜਿਸ ਨੇ ਭਾਜਪਾ ਨਾਲ ਨਾਲ ਮਿਲ ਕੇ ਪੰਜਾਬ ਨੂੰ ਵੱਡੀ ਮੰਦਹਾਲੀ ’ਚੋਂ ਬਾਹਰ ਕੱਢਿਆ ਸੀ ਪਰ ਬਾਅਦ ਵਿਚ ‘ਆਪ’ ਤੇ ‘ਕਾਂਗਰਸ’ ਦੋਵਾਂ ਨੇ ਸੂਬੇ ਨੂੰ ਬਹੁਤ ਪਿਛਾਂਹ ਧੱਕ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਇਹ ਗਠਜੋੜ ਬੇਹੱਦ ਜ਼ਰੂਰੀ ਸੀ। ਇਹ ਗਠਜੋੜ ਪੰਜਾਬ ’ਚ ਤੇਜ ਰਫ਼ਤਾਰ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੇ ਦੌਰ ਦੀ ਵਾਪਸੀ ਦਾ ਪ੍ਰਤੀਕ ਬਣੇਗਾ ਤੇ ਸਵ. ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਗਈਆਂ ਗਰੀਬ-ਪੱਖੀ ਸਮਾਜ ਭਲਾਈ ਸਕੀਮਾਂ ਦੀ ਵਾਪਸੀ ਵੀ ਯਕੀਨੀ ਬਣਾਏਗਾ। ਇਸ ਮੌਕੇ ਸਾਬਕਾ ਐਸ.ਜੀ.ਪੀ.ਸੀ. ਮੈਂਬਰ ਹਰਜਿੰਦਰ ਸਿੰਘ ਲੱਲ੍ਹੀਆਂ, ਜਥੇਦਾਰ ਮਹਾਂ ਸਿੰਘ ਰਸੂਲਪੁਰ, ਨਗਰ ਕੌਂਸਲ ਫਿਲੌਰ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਸਮਰਾ, ਮਨਜੀਤ ਸਿੰਘ ਬਿੱਲਾ, ਕੁਲਦੀਪ ਸਿੰਘ ਬਾਜਵਾ, ਭੁਵੇਸ਼ ਸ਼ਰਮਾ, ਮਤਵਿੰਦਰ ਸਿੰਘ ਸੱਚਦੇਵਾ ਬੰਟੀ, ਅਮਰਜੀਤ ਸਿੰਘ ਕਟਾਣਾ, ਰਵੀਸ਼ ਮਲਹੋਤਰਾ ਗੁੱਲੂ, ਕੁਲਦੀਪ ਸਿੰਘ ਜੌਹਲ, ਅਮਨਿੰਦਰ ਸਿੰਘ ਤੱਗੜ, ਵਿਕਾਸ ਸ਼ਰਮਾ, ਜਸਵਿੰਦਰ ਸਿੰਘ ਕਾਲਾ, ਨੰਬਰਦਾਰ ਦਲਵੀਰ ਸਿੰਘ, ਬੀਬੀ ਬਲਵੀਰ ਕੌਰ, ਭਾਜਪਾ ਆਗੂ ਰਾਜਪਾਲ ਸਿੰਘ ਅਟਵਾਲ, ਐਡਵੋਕੇਟ ਰਾਜੇਸ਼ ਕੁਮਾਰ, ਗੋਲਡੀ ਨਾਹਰ, ਐਡਵੋਕੇਟ ਅਮਰਿੰਦਰ ਸਿੰਘ, ਸ਼ਾਮ ਲਾਲ ਸ਼ਰਮਾ, ਅਭਿਸ਼ੇਕ ਸਿੰਘ, ਵਿਨੋਦ ਰਹੇਜਾ, ਬਲਵਿੰਦਰ ਸ਼ਰਮਾ, ਵਿਪਨ ਅਨੰਦ, ਰਾਮ ਲਾਲਾ ਮਹਿਰਾ, ਸੁਖਵਿੰਦਰ ਸਿੰਘ ਲਾਡੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਲੇ ਕਾਨੂੰਨ ਲਿਆਉਣ ਵਾਲੀ ਪਾਰਟੀ ਨੂੰ ਪੰਜਾਬ ਦੇ ਲੋਕ ਮੂੰਹ ਨਾ ਲਾਉਣ-ਪਾਸਲਾ ਅਗਲੀ ਖ਼ਬਰ ਥਾਣਾ ਮੁਖੀ ਬਿਲਗਾ ਦਿਲਬਾਗ ਸਿੰਘ ਖਿਲਾਫ਼ ਲਗਾਇਆ ਜਾਣ ਵਾਲਾ ਧਰਨਾ ਸਾਰੀਆਂ ਮੰਗਾਂ ਮੰਨਣ ਉਪਰੰਤ ਮੁਲਤਵੀ
Ad Position 24