25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

19 ਵੇਂ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲੇ ਸੰਬੰਧੀ ਮੀਟਿੰਗ

ਸ਼ਾਹਕੋਟ, 24 ਨਵੰਬਰ (ਸੁਖਦੀਪ ਸਿੰਘ)- 19ਵੇਂ ਕੇ. ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਪ੍ਰਧਾਨਗੀ ਹੇਠ ਸੂਫੀ ਗਾਇਕ ਸੁਲਤਾਨ ਅਖ਼ਤਰ ਦੇ ਗ੍ਰਹਿ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 25-11-2026
ਸ਼ਾਹਕੋਟ, 24 ਨਵੰਬਰ (ਸੁਖਦੀਪ ਸਿੰਘ)- 19ਵੇਂ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਪ੍ਰਧਾਨਗੀ ਹੇਠ ਸੂਫੀ ਗਾਇਕ ਸੁਲਤਾਨ ਅਖ਼ਤਰ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ’ਚ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਨੂੰ ਧੂਮ-ਧਾਮ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਤੇ ਸੂਫ਼ੀ ਗਾਇਕ ਸੁਲਤਾਨ ਅਖ਼ਤਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੇਲੇ ਸੰਬੰਧੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਅਤੇ ਮੇਲੇ ਵਿੱਚ ਪੰਜਾਬ ਦੇ ਵਿਸ਼ਵ ਪ੍ਰਸਿੱਧ ਗਾਇਕਾਂ ਨੂੰ ਸ਼ਾਮਲ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮੇਲੇ ’ਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਐਮ.ਸੀ. ਰਾਖੀ ਮੱਟੂ, ਬੱਬੂ ਸੈਦਪੁਰ, ਸੰਤੋਖ ਸਿੰਘ ਸਰਪੰਚ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਤੋਂ ਨਵਾਂ ਕਿਲਾ ਤੱਕ ਸੜਕ ਦੀ ਹੋਵੇਗੀ ਨਵੀਂ ਉਸਾਰੀ , ਪਾਲਾ ਜਲਾਲਪੁਰ ਨੇ ਮੌਕੇ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਕੀਤਾ ਪਿੰਡ ਸੈਦਪੁਰ ਝਿੜੀ ਦਾ ਦੌਰਾ
Ad Position 24