25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਕੀਤਾ ਪਿੰਡ ਸੈਦਪੁਰ ਝਿੜੀ ਦਾ ਦੌਰਾ

ਸ਼ਾਹਕੋਟ , 24 ਨਵੰਬਰ ( ਨਗਿੰਦਰ ਸਿੰਘ ਬਾਂਸਲ )- ਜਲੰਧਰ ( ਦਿਹਾਤੀ ) ਦੇ ਐੱਸ . ਐੱਸ .

Ad Position 21
No active advertisement
ਪਿੰਡ ਸੈਦਪੁਰ ਝਿੜੀ ਵਿਚ ਪਹੁੰਚੇ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਗੱਲਬਾਤ ਕਰਦੇ ਹੋਏ, ਨਾਲ ਹਨ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਤੇ ਹੋਰ ਪੁਲਿਸ ਅਧਿਕਾਰੀ ਅਤੇ ਸਰਪੰਚ ਤਰਸੇਮ ਸਿੰਘ ਧੰਜੂ ਤੇ ਹੋਰ। ਤਸਵੀਰ: ਬਾਂਸਲ 25-11-2026
ਸ਼ਾਹਕੋਟ , 24 ਨਵੰਬਰ ( ਨਗਿੰਦਰ ਸਿੰਘ ਬਾਂਸਲ )- ਜਲੰਧਰ ( ਦਿਹਾਤੀ ) ਦੇ ਐੱਸ . ਐੱਸ . ਪੀ . ਹਰਵਿੰਦਰ ਸਿੰਘ ਵਿਰਕ ਆਪਣੀ ਪੁਲਿਸ ਟੀਮ ਦੇ ਨਾਲ ਵਿਸ਼ੇਸ਼ ਤੌਰ ‘ ਤੇ ਪਿੰਡ ਸੈਦਪੁਰ ਝਿੜੀ ਵਿਖੇ ਪਹੁੰਚੇ । ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤਹਿਤ ਉਹਨਾਂ ਵੱਲੋਂ ਪਿੰਡ ਵਿਚ ਸਥਿਤ ਖਾਲੀ ਪਈਆਂ ਪੰਚਾਇਤੀ ਥਾਵਾਂ ਦਾ ਦੌਰਾ ਕੀਤਾ ਗਿਆ । ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ , ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ ਤੇ ਪਿੰਡ ਵਿੱਚ ਇੱਕ ਖਾਲੀ ਪਈ ਜਗ੍ਹਾ ਵਿਚ ਵਾਲੀਬਾਲ ਦਾ ਮੈਦਾਨ ਬਣਾ ਕੇ ਇਸ ਨੂੰ ਬੱਚਿਆਂ ਦੇ ਖੇਡਣ ਯੋਗ ਬਣਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਪੁਲਿਸ ਅਧਿਕਾਰੀ ਐੱਸ . ਪੀ . ( ਆਪ੍ਰੇਸ਼ਨ ) ਗੁਰਪ੍ਰੀਤ ਸਿੰਘ ਗਿੱਲ , ਐੱਸ . ਐੱਚ . ਓ . ਸ਼ਾਹਕੋਟ ਸੁਖਵਿੰਦਰਪਾਲ ਸੋਢੀ , ਐੱਸ . ਐੱਚ . ਓ . ਲੋਹੀਆਂ ਖ਼ਾਸ ਸੁਖਜਿੰਦਰ ਸਿੰਘ ਖਹਿਰਾ ਤੋਂ ਇਲਾਵਾ ਪਿੰਡ ਦੇ ਸਰਪੰਚ ਤਰਸੇਮ ਸਿੰਘ ਧੰਜੂ , ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ ਸੈਦਪੁਰ ਝਿੜੀ , ਰਸ਼ਪਾਲ ਸਿੰਘ ਸੋਨੀ ਢੋਟ ਮੈਂਬਰ ਬਲਾਕ ਸੰਮਤੀ ਸ਼ਾਹਕੋਟ , ਰਣਜੀਤ ਸਿੰਘ ਰਾਣਾ ਪੰਚ , ਤਲਵਿੰਦਰ ਸਿੰਘ ਨਿੱਕੂ ਧੰਜੂ , ਸੁਖਦੇਵ ਸਿੰਘ ਸੁੱਖਾ , ਸੁਖਵਿੰਦਰ ਸਿੰਘ ਸੋਖਾ , ਮਾਈਕਲ ਨਾਹਰ , ਅਮਨਦੀਪ ਸੈਦਪੁਰੀ , ਮਣਕੀ ਆਦਿ ਹਾਜ਼ਰ ਸਨ ਸਨ ।
Ad Position 22
No active advertisement
ਪਿਛਲੀ ਖ਼ਬਰ 19 ਵੇਂ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਲੰਬਾ ਪਿੰਡ ਤੋਂ ਹੁਸ਼ਿਆਰਪੁਰ ਰੋਡ ਦੇ ਰਸਤੇ ’ਤੇ ਰੋਜ਼ਾਨਾ ਖੜ੍ਹੇ ਰਹਿੰਦੇ ਹਨ ਭਾਰੀ ਵਾਹਨ ਹਨੇਰੇ ਕਾਰਨ ਵਧਿਆ ਹਾਦਸਿਆਂ...
Ad Position 24