ਸਿਟੀ ਰੇਲਵੇ ਸਟੇਸ਼ਨ ’ਤੇ ਚਲਾਇਆ ਜਨਤਕ ਜਾਗਰੂਕਤਾ ਤੇ ਖੋਜ ਅਭਿਆਨ
ਚੁਗਿੱਟੀ/ਜੰਡੂਸਿੰਘਾ, 20 ਨਵੰਬਰ (ਨਰਿੰਦਰ ਲਾਗੂ)- ਇੰਸਪੈਕਟਰ ਗੁਰਨਾਮ ਸਿੰਘ ਦੀ ਨਿਗਰਾਨੀ ਹੇਠ ਰੇਲਵੇ ਸਟੇਸ਼ਨ ਜਲੰਧਰ ਵਿਖੇ ਜਨਤਕ ਜਾਗਰੂਕਤਾ ਤੇ ਖੋਜ ਮੁਹਿੰਮ ਚਲਾਈ ਗਈ। ਜੀ.
ਚੁਗਿੱਟੀ/ਜੰਡੂਸਿੰਘਾ, 20 ਨਵੰਬਰ (ਨਰਿੰਦਰ ਲਾਗੂ)- ਇੰਸਪੈਕਟਰ ਗੁਰਨਾਮ ਸਿੰਘ ਦੀ ਨਿਗਰਾਨੀ ਹੇਠ ਰੇਲਵੇ ਸਟੇਸ਼ਨ ਜਲੰਧਰ ਵਿਖੇ ਜਨਤਕ ਜਾਗਰੂਕਤਾ ਤੇ ਖੋਜ ਮੁਹਿੰਮ ਚਲਾਈ ਗਈ। ਜੀ. ਆਰ. ਪੀ ਅਤੇ ਐਂਟੀ-ਸਾਬੋਟੇਜ ਟੀਮ ਵਲੋਂ ਸਨਿਫਰ ਡੌਗ ਸਕੁਐਡ ਦੇ ਨਾਲ ਮਿਲ ਕੇ, ਸਾਰੇ ਪਲੇਟਫਾਰਮਾਂ, ਵੇਟਿੰਗ ਹਾਲਾਂ, ਐਂਟਰੀ/ਐਗਜ਼ਿਟ ਗੇਟਾਂ, ਬੁਕਿੰਗ ਕਾਊਂਟਰਾਂ, ਪਾਰਕਿੰਗ ਖੇਤਰਾਂ ਤੇ ਰੇਲ ਕੋਚਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਇਸ ਦੌਰਾਨ ਯਾਤਰੀਆਂ ਨੂੰ ਸੁਰੱਖਿਆ ਜਾਗਰੂਕਤਾ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਆਪਰੇਸ਼ਨ ਸ਼ਾਂਤੀਪੂਰਵਕ ਸਮਾਪਤ ਹੋਇਆ ਤੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ।