21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਿਸਾਨਾਂ ਨੇ ਗੁਰਾਇਆ ਮੁੱਖ ਚੌਕ ’ਚ ਧਰਨਾ ਲਗਵਾਇਆ ਚੇਅਰਮੈਨ ਦੇ ਨਾ ਆਉਣ ਕਾਰਨ ਕੀਤਾ ਬੰਦ ਰਾਸਤਾ

ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਇਲਾਕੇ ਦੇ ਕਿਸਾਨਾਂ ਵਲੋ ਝੋਨੇ ਦੀ ਖਰੀਦ ਬੰਦ ਪਈ ਕਾਰਨ ਸਥਾਨਕ ਮੁੱਖ ਚੌਕ ’ਚ ਧਰਨਾ ਲਗਾਇਆ। ਇਹ ਧਰਨਾ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-11-2026
ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਇਲਾਕੇ ਦੇ ਕਿਸਾਨਾਂ ਵਲੋ ਝੋਨੇ ਦੀ ਖਰੀਦ ਬੰਦ ਪਈ ਕਾਰਨ ਸਥਾਨਕ ਮੁੱਖ ਚੌਕ ’ਚ ਧਰਨਾ ਲਗਾਇਆ। ਇਹ ਧਰਨਾ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਿਸਾਨ ਆਗੂਆ ਨੇ ਸੰਬੋਧਿਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆ ’ਤੇ ਚੱਲ ਰਹੀ ਹੈ। ਇਲਾਕੇ ਦੇ ਕਿਸਾਨ 12 ਨਵੰਬਰ ਤੋਂ ਮੰਡੀਆਂ ’ਚ ਆਪਣੀ ਢੇਰੀ ਦੀ ਖਰੀਦ ਦੀ ਵਾਰੀ ਉਡੀਕ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤ ’ਚ ਰਹਿੰਦ-ਖੂਦ ਸਾੜਨ ’ਤੇ ਵੀ ਜੁਰਮਾਨੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਇਸ ਸਾਲ ਸੁਪਰ-ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਪਰ ਇਸ ਨਾਲ ਵੀ ਕਿਸਾਨਾਂ ’ਤੇ ਆਰਥਿਕ ਬੋਝ ਪਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸੰਦਾਂ ’ਤੇ ਸਬਿਸਡੀ ਦੇ ਨਾਲ-ਨਾਲ ਝੋਨੇ ਦੀ ਫ਼ਸਲ ਤੇ ਪਰਾਲੀ ਦੀ ਸਾਂਭ ਸੰਭਾਲ ਲਈ ਬੋਨਸ ਦਿੱਤਾ ਜਾਵੇ। ਕਿਸਾਨਾਂ ਵਲੋ ਐਸ ਡੀ ਐਮ ਦੇ ਨਾਂਅ ’ਤੇ ਮੰਗ ਪੱਤਰ ਲੈਣ ਲਈ ਗੁਰਾਇਆ ਮਾਰਕਿਟ ਕਮੇਟੀ ਦੇ ਚੈਅਰਮੈਨ ਪ੍ਰਦੀਪ ਦੁੱਗਲ ਨੇ ਆਉਣਾ ਸੀ ਪਰ ਉਹ ਵਾਰ-ਵਾਰ ਆਪੀਲ ਕਰਨ ਦੇ ਬਾਵਜੂਦ ਨਹੀਂ ਆਏ। ਗੁੱਸੇ ’ਚ ਆਏ ਕਿਸਾਨਾਂ ਨੇ ਰੁੜਕਾ -ਬੜਾ ਪਿੰਡ ਸੜਕ ’ਤੇ ਜਾਮ ਲਗਾ ਦਿੱਤਾ ਤੇ ਚੈਅਰਮੈਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਚੈਅਰਮੈਨ ਪ੍ਰਦੀਪ ਦੁੱਗਲ ਨੇ ਆ ਕੇ ਮੰਗ ਪੱਤਰ ਲਿਆ ਤੇ ਦੇਰੀ ਲਈ ਮੁਆਫੀ਼ ਮੰਗੀ। ਉਨ੍ਹਾਂ ਜਲਦ ਹੀ ਉਨ੍ਹਾਂ ਅਧੀਨ ਆਉਂਦੀਆਂ ਮੰਡੀਆ ’ਚ ਖਰੀਦ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸ ਧਰਨੇ ’ਚ ਗੁਰਾਇਆ, ਫਿਲੌਰ, ਪ੍ਰਤਾਬਪੁਰਾ, ਦੁਸਾਂਝ ਕਲਾਂ, ਰੁੜਕਾ ਕਲਾਂ ਤੇ ਹੋਰ ਮੰਡੀਆ ਨਾਲ ਸਬੰਧਿਤ ਕਿਸਾਨਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਰਣਜੀਤ ਸਿੰਘ ਖੇਲਾ, ਬਲਵਿੰਦਰ ਸਿੰਘ ਸਾਬੀ, ਹਰਮਿੰਦਰ ਸਿੰਘ ਰਾਣਾ, ਤੇਜਾ ਸਿੰਘ, ਨਵਦੀਪ ਸਿੰਘ, ਗੁਰਨਾਮ ਸਿੰਘ, ਰਸ਼ਪਾਲ ਸਿੰਘ ਸ਼ਾਦੀਪੁਰ, ਸੁਰਜੀਤ ਸਿੰਘ, ਪਵਨ ਕੁਮਾਰ, ਸਤੀਸ਼ ਬਤਰਾ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਰਦ ਕੇਂਦਰ ਮੁਲਾਜ਼ਮਾਂ ਨੇ ਕੰਮ ਠੱਪ ਕਰ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ’ਚ ਖੇਡ ਦਿਵਸ ਤੇ ਸੱਭਿਆਚਾਰਕ ਇਨਾਮ ਵੰਡ ਸਮਾਗਮ
Ad Position 24