20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਾਲੀਬਾਲ ਮੈਚ ’ਚ ਆਈ.ਐੱਮ.ਏ. ਦੀ ਪ੍ਰੈਜ਼ੀਡੈਂਟ ਇਲੈਵਨ ਟੀਮ ਨੇ ਜਿੱਤੀ ਬਾਜ਼ੀ

ਜਲੰਧਰ, 19 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 20-11-2026
ਜਲੰਧਰ, 19 ਨਵੰਬਰ (ਐੱਮ. ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.), ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਡਾ. ਧੀਰਜ ਭਾਟੀਆ ਦੀ ਅਗਵਾਈ ਹੇਠ ਬੀਤੇ ਦਿਨ ਮੈਰਾਥਨ ਨਾਲ ਖੇਡ ਹਫ਼ਤਾ 2026 ਦੀ ਕੀਤੀ ਗਈ ਸ਼ੁਰੂਆਤ ਦੇ ਅੱਜ ਦੂਜੇ ਦਿਨ ਵਾਲੀਬਾਲ ਦਾ ਮੈਚ ਖੇਡਿਆ ਗਿਆ। ਇਹ ਮੈਚ ਪ੍ਰੈਜ਼ੀਡੈਂਟ ਇਲੈਵਨ ਅਤੇ ਸੈਕਟਰੀ ਇਲੈਵਨ ਟੀਮਾਂ ਦੇ ਵਿਚਕਾਰ ਖੇਡਿਆ ਗਿਆ, ਜਿਸ ਦੀ ਜੇਤੂ ਪ੍ਰੈਜ਼ੀਡੈਂਟ ਇਲੈਵਨ ਟੀਮ ਰਹੀ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੈਜ਼ੀਡੈਂਟ ਇਲੈਵਨ ਟੀਮ ’ਚ ਡਾ. ਪਿਯੂਸ਼ ਸ਼ਰਮਾ, ਡਾ. ਸ਼ਗੁਨ ਸਿੱਕਾ, ਡਾ. ਪੁਨੀਤ ਪਸਰੀਚਾ, ਡਾ. ਅਰੂਸ਼ ਪਸਰੀਚਾ, ਡਾ. ਨਮਿਸ਼ ਗਰੋਵਰ, ਡਾ. ਅਨੀਰੁੱਧ ਕਪੂਰ, ਡਾ. ਜੇ.ਪੀ. ਸਿੰਘ, ਡਾ. ਵਿਵੇਕ ਰਾਣਾ ਅਤੇ ਸੈਕਟਰੀ ਇਲੈਵਨ ਟੀਮ ’ਚ ਡਾ. ਰੋਹਨ ਬੌਰੀ, ਡਾ. ਸਮੀਰ ਮਲਹੋਤਰਾ, ਡਾ. ਵਿਸ਼ਾਲ ਭੰਡਾਰੀ, ਡਾ. ਬਲਦੀਸ਼ ਉਬਰਾਏ, ਡਾ. ਵਿਵੇਕ ਨਿਹਰਾ, ਡਾ. ਸੰਨੀ ਦਾਹੀਆ, ਡਾ. ਸਮੀਰ ਅਤੇ ਡਾ. ਸੌਰਭ ਸੂਦ ਸ਼ਾਮਲ ਸਨ। ਇਸ ਮੌਕੇ ਡਾ. ਰਾਜੀਵ ਸੂਦ, ਡਾ. ਰਾਜੇਸ਼ ਪਸਰੀਚਾ, ਡਾ. ਅਸ਼ਮੀਤ ਸਿੰਘ, ਡਾ. ਜੰਗਪ੍ਰੀਤ ਸਿੰਘ ਮੁਲਤਾਨੀ, ਡਾ. ਸ਼ਮਸ਼ੇਰ ਸਿੰਘ ਮਾਨ, ਡਾ. ਮੁਕੇਸ਼ ਜੋਸ਼ੀ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਮਿਸ਼ਨ ਸੁਸਾਇਟੀ 26 ਨੂੰ ਮਨਾਏਗੀ ਸੰਵਿਧਾਨ ਦਿਵਸ ਅਗਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਕਰਵਾਏ ਗੁਰਮਤਿ ਸਮਾਗਮ
Ad Position 24