ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿਣ ’ਤੇ ਪੈਟਰੋਲ ਪੰਪ ਡੀਲਰਾਂ ਦੇ ਮਾਰਜਿਨ ’ਚ ਹੋਵੇਗਾ ਵਾਧਾ- ਹਰਦੀਪ ਸਿੰਘ ਪੁਰੀ
ਜਲੰਧਰ, 19 ਨਵੰਬਰ (ਸ਼ਿਵ)- ਦੇਸ਼ ਭਰ ਦੇ ਪੈਟਰੋਲ ਪੰਪ ਡੀਲਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿਲੀ ਸਥਿਤ ਕੈਂਪ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਪੈਟਰੋਲ ਪੰਪ ਡੀਲਰਾਂ ਦੇ ਮਸਲੇ ਪ੍ਰਮੁੱਖਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਡੀਲਰਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਹੀ ਕੱਚੇ ਤੇਲ ਦੀਆਂ ਕੀਮਤਾਂ 85 ਤੋਂ 90 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਸਥਿਰ ਹੁੰਦੀਆਂ ਹਨ, ਡੀਲਰਾਂ ਦੇ ਮਾਰਜਿਨ ਵਿਚ ਤੁਰੰਤ ਵਾਧਾ ਕੀਤਾ ਜਾਵੇਗਾ।
ਦ
ਦਿੱਲੀ ਸਥਿਤ ਕੈਂਪ ਦਫ਼ਤਰ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਦੌਰਾਨ ਅਸ਼ੋਕ ਬਧਵਾਰ ,ਪਰਮਜੀਤ ਸਿੰਘ ਦੁਆਬਾ, ਮੌਂਟੀ ਸਹਿਗਲ ਅਤੇ ਹੋਰ। ਅਜੀਤ ਤਸਵੀਰ
20-11-2026
ਜਲੰਧਰ, 19 ਨਵੰਬਰ (ਸ਼ਿਵ)- ਦੇਸ਼ ਭਰ ਦੇ ਪੈਟਰੋਲ ਪੰਪ ਡੀਲਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿਲੀ ਸਥਿਤ ਕੈਂਪ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਪੈਟਰੋਲ ਪੰਪ ਡੀਲਰਾਂ ਦੇ ਮਸਲੇ ਪ੍ਰਮੁੱਖਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਡੀਲਰਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਹੀ ਕੱਚੇ ਤੇਲ ਦੀਆਂ ਕੀਮਤਾਂ 85 ਤੋਂ 90 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਸਥਿਰ ਹੁੰਦੀਆਂ ਹਨ, ਡੀਲਰਾਂ ਦੇ ਮਾਰਜਿਨ ਵਿਚ ਤੁਰੰਤ ਵਾਧਾ ਕੀਤਾ ਜਾਵੇਗਾ। ਐਫ.ਏ.ਆਈ.ਪੀ.ਟੀ. ਦੇ ਪ੍ਰਧਾਨ ਅਸ਼ੋਕ ਬਧਵਾਰ ਦੀ ਅਗਵਾਈ ਹੇਠ ਡੀਲਰਾਂ ਦੇ ਵਫ਼ਦ ਨੇ ਮੰਤਰੀ ਦੇ ਸਾਹਮਣੇ ਦੇਸ਼ ਭਰ ਦੇ ਪੈਟਰੋਲ ਪੰਪ ਡੀਲਰਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਰੱਖੀਆਂ। ਵਫ਼ਦ ਨੇ ਮੰਗ ਕੀਤੀ ਕਿ ਪਹਿਲੇ 100 ਕਿਲੋਲੀਟਰ ਦੀ ਮਹੀਨਾਵਾਰ ਵਿਕਰੀ ‘ਤੇ ਬਿਲ ਕੀਮਤ ਦਾ 7 ਫੀਸਦੀ ਤੇ ਇਸ ਤੋਂ ਵੱਧ ਵਿਕਰੀ ‘ਤੇ 5 ਫੀਸਦੀ ਡੀਲਰ ਮਾਰਜਿਨ ਦਿੱਤਾ ਜਾਵੇ, ਤਾਂ ਜੋ ਡੀਲਰਾਂ ਦੇ ਨਿਸ਼ਚਿਤ ਸੰਚਾਲਨ ਖਰਚੇ ਪੂਰੇ ਹੋ ਸਕਣ ਅਤੇ ਖ਼ਾਸ ਕਰਕੇ ਘੱਟ ਵਿਕਰੀ ਵਾਲੇ ਪੈਟਰੋਲ ਪੰਪਾਂ ਨੂੰ ਰਾਹਤ ਮਿਲੇ। ਡੀਲਰਾਂ ਨੇ ਤੇਲ ਕੰਪਨੀਆਂ ਵਲੋਂ ਦੇਰੀ ਨਾਲ ਭੁਗਤਾਨ ਕਰਨ ‘ਤੇ ਲਗਾਏ ਜਾਂਦੇ 18 ਫੀਸਦੀ ਜੁਰਮਾਨੇ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਜੁਰਮਾਨੇ ਕਾਰਨ ਘੱਟ ਵਿਕਰੀ ਵਾਲੇ ਡੀਲਰਾਂ ਦੀ ਪੂੰਜੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ਵਫ਼ਦ ਨੇ ਦੇਸ਼ ਭਰ ’ਚ ਪੈਟਰੋਲੀਅਮ ਪਦਾਰਥਾਂ ਲਈ ‘ਇੱਕ ਦੇਸ਼, ਇੱਕ ਰੇਟ’ ਨੀਤੀ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਲਈ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ.ਟੀ. ਦੇ ਦਾਇਰੇ ’ਚ ਲਿਆਂਦਾ ਜਾਵੇ ਜਾਂ ਸਾਰੇ ਰਾਜਾਂ ’ਚ ਇੱਕ ਸਮਾਨ ਵੈਟ ਲਾਗੂ ਕੀਤਾ ਜਾਵੇ, ਤਾਂ ਜੋ ਈਂਧਨ ਦੀ ਤਸਕਰੀ ਨੂੰ ਰੋਕਿਆ ਜਾ ਸਕੇ।ਇਸ ਤੋਂ ਇਲਾਵਾ ਨਵੇਂ ਪੈਟਰੋਲ ਪੰਪ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਦੀ ਵਿਵਹਾਰਕਤਾ ਸਬੰਧੀ ਸਮੀਖਿਆ ਕਰਵਾਉਣ ਦੀ ਮੰਗ ਕੀਤੀ ਗਈ। ਵਫ਼ਦ ਨੇ ਲੁਬਰੀਕੈਂਟਸ ਦੀ ਜ਼ਬਰਦਸਤੀ ਬਿਲਿੰਗ ਬੰਦ ਕਰਨ ਤੇ ਉਤਪਾਦਾਂ ਦੀ ਬਿਲਿੰਗ ਦਰ ਬਾਜ਼ਾਰ ਦੀਆਂ ਕੀਮਤਾਂ ਦੇ ਬਰਾਬਰ ਰੱਖਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪ੍ਰੀਮੀਅਮ ਈਂਧਨ ਦੀ ਜ਼ਬਰਦਸਤੀ ਬਿਲਿੰਗ ਬੰਦ ਕਰਨ ਦੀ ਵੀ ਮੰਗ ਕੀਤੀ ਗਈ, ਤਾਂ ਜੋ ਡੀਲਰਾਂ ਦੀ ਪੂੰਜੀ ਲੰਬੇ ਸਮੇਂ ਤੱਕ ਸਟਾਕ ਵਿਚ ਨਾ ਫਸੀ ਰਹੇ। ਡੀਲਰਾਂ ਵਲੋਂ ਤੁਰੰਤ ਰਾਹਤ ਦੀ ਮੰਗ ਕੀਤੇ ਜਾਣ ‘ਤੇ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਐਸੋਸੀਏਸ਼ਨ ਦੇ ਆਗੂਆਂ ਨਾਲ ਬੈਠਕ ਕਰਕੇ ਇੱਕ ਹਫ਼ਤੇ ਤੋਂ ਦਸ ਦਿਨਾਂ ਦੇ ਅੰਦਰ ਯੋਜਨਾ ਨੂੰ ਅੰਤਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ। ਅੰਤ ਵਿਚ ਮੰਤਰੀ ਨੇ ਸਾਲ 2020, 2022 ਅਤੇ 2026 ਦੇ ਈਂਧਨ ਸੰਕਟ ਦੌਰਾਨ ਵੀ ਦੇਸ਼ ਭਰ ਵਿਚ ਊਰਜਾ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਪੈਟਰੋਲ ਪੰਪ ਡੀਲਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ, ਮੌਂਟੀ ਸਹਿਗਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।