19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਿਛੜੀਆਂ ਹਾਕੀ ਖਿਡਾਰਨਾਂ ਦੀ ਯਾਦ ਨੂੰ ਸਮਰਪਿਤ 6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ 28, 29 ਨੂੰ ਪੰਜਾਬ ਭਰ ਦੀਆਂ ਮਾਸਟਰ ਮਹਿਲਾ ਹਾਕੀ ਖਿਡਾਰਨਾਂ ਲੈਣਗੀਆਂ ਹਿੱਸਾ

ਜਲੰਧਰ, 19 ਨਵੰਬਰ (ਡਾ ਜਤਿੰਦਰ ਸਾਬੀ)- ਖੇਡੋ ਮਾਸਟਰ ਹਾਕੀ ਐਂਡ ਵੈਲਫੇਅਰ ਕਲੱਬ ਵਲੋਂ ਵਿਛੜੀਆਂ ਹਾਕੀ ਖਿਡਾਰਨਾਂ ਸਵ. ਸਤਿੰਦਰ ਕੌਰ (ਸੱਤੀ), ਸਵ.

Ad Position 21
No active advertisement
ਅਮਨਦੀਪ ਕੌਰ ਫ਼ਰੀਦਕੋਟ ਪ੍ਰਧਾਨ ਕਿਰਨਾ ਕੌਰ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਰੋਜੀ 20-11-2026
ਜਲੰਧਰ, 19 ਨਵੰਬਰ (ਡਾ ਜਤਿੰਦਰ ਸਾਬੀ)- ਖੇਡੋ ਮਾਸਟਰ ਹਾਕੀ ਐਂਡ ਵੈਲਫੇਅਰ ਕਲੱਬ ਵਲੋਂ ਵਿਛੜੀਆਂ ਹਾਕੀ ਖਿਡਾਰਨਾਂ ਸਵ. ਸਤਿੰਦਰ ਕੌਰ (ਸੱਤੀ), ਸਵ. ਸੁਖਵਿੰਦਰ ਕੌਰ ਟੀਮਾ ਤੇ ਜਲੰਧਰ ਦੇ ਸਵ. ਸੋਨੂੰ ਸੀਨੀਅਰ ਦੀ ਨਿੱਘੀ ਯਾਦ ਨੂੰ ਸਮਰਪਿਤ 6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ 28 ਤੇ 29 ਨਵੰਬਰ, 2026 ਨੂੰ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਾਬਕਾ ਕੌਮੀ ਹਾਕੀ ਖਿਡਾਰਨ ਅਮਨਦੀਪ ਕੌਰ ਫ਼ਰੀਦਕੋਟ, ਕਲੱਬ ਦੀ ਪ੍ਰਧਾਨ ਕਿਰਨਾ ਕੌਰ ਤੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਰੋਜੀ ਨੇ ਦੱਸਿਆ ਕਿ ਟੂਰਨਾਮੈਂਟ ’ਚ ਪੰਜਾਬ ਭਰ ਦੀਆਂ ਮਾਸਟਰ ਮਹਿਲਾ ਹਾਕੀ ਖਿਡਾਰਨਾਂ ਸ਼ਮੂਲੀਅਤ ਕਰਨਗੀਆਂ। ਕਲੱਬ ਵਲੋਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਖਿਡਾਰਨਾਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੂੰ 28 ਨਵੰਬਰ ਨੂੰ ਦੁਪਹਿਰ 12 ਵਜੇ ਤੱਕ ਬਠਿੰਡਾ ਪਹੁੰਚਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਮੈਚ ਸ਼ਾਮ ਸਮੇਂ ਸ਼ੁਰੂ ਕਰਵਾਏ ਜਾ ਸਕਣ। 29 ਨਵੰਬਰ ਨੂੰ ਸਾਰੇ ਮੁਕਾਬਲੇ ਸਵੇਰੇ 11 ਵਜੇ ਤੱਕ ਮੁਕੰਮਲ ਕਰਵਾ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ, ਸਗੋਂ ਆਪਣੀਆਂ ਵਿਛੜੀਆਂ ਹਾਕੀ ਖਿਡਾਰਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸਦਾ ਜਿਊਂਦਾ ਰੱਖਣ ਦਾ ਇੱਕ ਨਿਮਾਣਾ ਉਪਰਾਲਾ ਹੈ।
Ad Position 22
No active advertisement
ਪਿਛਲੀ ਖ਼ਬਰ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿਣ ’ਤੇ ਪੈਟਰੋਲ ਪੰਪ ਡੀਲਰਾਂ ਦੇ ਮਾਰਜਿਨ ’ਚ ਹੋਵੇਗਾ ਵਾਧਾ- ਹਰਦੀਪ ਸਿੰਘ ਪੁਰੀ ਅਗਲੀ ਖ਼ਬਰ ਡੀ. ਸੀ. ਵਲੋਂ ਖਜ਼ਾਨਾ ਦਫ਼ਤਰ ਵਿਖੇ ਪੈਨਸ਼ਨਰਾਂ ਦੀ ਸਹੂਲਤ ਲਈ 3 ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ
Ad Position 24