ਨਗਰ ਨਿਗਮ ਵਰਕਸ਼ਾਪ ਵਿਚ ਵਿਸ਼ਵਕਰਮਾ ਪੂਜਾ ਤੇ ਭਗਵਾਨ ਵਾਲਮੀਕਿ ਸਤਿਸੰਗ ਕਰਵਾਇਆ
ਜਲੰਧਰ, 15 ਨਵੰਬਰ (ਸ਼ਿਵ)-ਨਗਰ ਨਿਗਮ ਡਰਾਈਵਰ ਟੈਕਨੀਕਲ ਐਂਡ ਜੇ. ਸੀ.
ਜਲੰਧਰ, 15 ਨਵੰਬਰ (ਸ਼ਿਵ)-ਨਗਰ ਨਿਗਮ ਡਰਾਈਵਰ ਟੈਕਨੀਕਲ ਐਂਡ ਜੇ. ਸੀ. ਬੀ. ਆਪਰੇਟਰ ਯੂਨੀਅਨ (ਰਜਿ.) ਜਲੰਧਰ ਵਲੋਂ ਨਗਰ ਨਿਗਮ ਵਰਕਸ਼ਾਪ, ਲੰਮਾ ਪਿੰਡ ਚੌਕ ਵਿਖੇ ਵਿਸ਼ਵਕਰਮਾ ਪੂਜਾ ਤੇ ਭਗਵਾਨ ਵਾਲਮੀਕਿ ਸਤਿਸੰਗ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਨੇ ਕੀਤੀ, ਜਦਕਿ ਮੇਅਰ ਵਨੀਤ ਧੀਰ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੇ ਬਾਬਾ ਸਾਹਿਬ ਦੇ ਵਿਚਾਰ ਸਮਾਜ ਨੂੰ ਬਰਾਬਰਤਾ, ਭਾਈਚਾਰੇ ਤੇ ਸਨਮਾਨ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਕੌਮੀ ਗਾਇਕ ਪਵਨ ਦ੍ਰਾਵਿੜ ਤੇ ਰਾਹੀ ਨੇ ਧਾਰਮਿਕ ਗੀਤਾਂ ਰਾਹੀਂ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਡਰਾਈਵਰ ਯੂਨੀਅਨ ਦੇ ਚੇਅਰਮੈਨ ਰਾਕੇਸ਼ ਗਿੱਲ, ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਰਾਜੇਸ਼ ਭੱਟੀ, ਚੰਦਨ ਗਰੇਵਾਲ, ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ, ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਨੀ ਸੇਠੀ, ਗੌਰਵ ਗੁੱਲ, ਜੁਗਲ ਕਿਸ਼ੋਰ, ਮਨਦੀਪ, ਅਨੂਪ ਗੁੱਲ, ਜੁਨੀ, ਅਮਰ ਕਲਿਆਣ, ਰਾਜ ਕੁਮਾਰ ਰਾਜੂ, ਕੁਨਾਲ, ਜੈ ਰਾਜ, ਸੌਰਭ, ਸਾਹਿਲ ਗਿੱਲ, ਨਿਤਿਨ, ਸਿਕੰਦਰ ਸ਼ੇਖ, ਸਨੀ ਕੁਮਾਰ, ਕੁਲਦੀਪ, ਮਨਦੀਪ, ਸਿਕੰਦਰ ਗਿੱਲ, ਰਾਹੁਲ ਗਿੱਲ, ਰਣਜੀਤ, ਬੰਟੀ, ਅਸਗਰ ਅਲੀ, ਅਜੇ ਥਾਪਰ, ਰਿੰਕੂ ਥਾਪਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।