11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਵਕਾਲਤ ਦੇ ਖੇਤਰ ’ਚ 50 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਪੂਰੀਆਂ ਕਰਨ ’ਤੇ ਐਡਵੋਕੇਟ ਗਿੱਲ ਤੇ ਐਡਵੋਕੇਟ ਮਣੀ ਦਾ ਸਨਮਾਨ

ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ)-ਐਡਵੋਕੇਟ ਪ੍ਰਸ਼ੋਤਮ ਸਿੰਘ ਗਿੱਲ ਤੇ ਐਡਵੋਕੇਟ ਚੰਦਰ ਮਣੀ ਵਲੋਂ ਵਕਾਲਤ ਦੇ ਖੇਤਰ ’ਚ 50 ਸਾਲਾਂ ਦਾ ਸ਼ਾਨਦਾਰ ਤੇ ਮਾਣਮੱਤਾ ਸਫ਼ਰ ਪੂਰਾ ਕਰਨ ’ਤੇ ਬਾਰ ਐਸੋਸੀਏਸ਼ਨ ਫਿਲੌਰ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਅਯੋਜਤ ਕੀਤਾ ਗਿਆ। ਐਡਵੋਕੇਟ ਗਿੱਲ ਤੇ ਐਡਵੋਕੇਟ ਚੰਦਰ ਮਣੀ ਨੂੰ ਵਧਾਈ ਦਿੰਦੇ ਹੋਏ ਬਾਰ ਦੇ ਪ੍ਰਧਾਨ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਦੋਵੇਂ ਸੀਨੀਅਰ ਵਕੀਲਾਂ ਵਲੋਂ ਕਾਨੂੰਨੀ ਖੇਤਰ ’ਚ 5 ਦਹਾਕਿਆਂ ਤੱਕ ਨਿਭਾਈਆਂ ਗਈਆਂ ਸੇਵਾਵਾਂ ਬੇਹੱਦ ਮਾਣ ਤੇ ਸਤਿਕਾਰ ਵਾਲੀ ਗੱਲ ਹੈ।

Ad Position 21
No active advertisement
ਅਜੀਤ ਡੈਸਕ 11-11-2026
ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ)-ਐਡਵੋਕੇਟ ਪ੍ਰਸ਼ੋਤਮ ਸਿੰਘ ਗਿੱਲ ਤੇ ਐਡਵੋਕੇਟ ਚੰਦਰ ਮਣੀ ਵਲੋਂ ਵਕਾਲਤ ਦੇ ਖੇਤਰ ’ਚ 50 ਸਾਲਾਂ ਦਾ ਸ਼ਾਨਦਾਰ ਤੇ ਮਾਣਮੱਤਾ ਸਫ਼ਰ ਪੂਰਾ ਕਰਨ ’ਤੇ ਬਾਰ ਐਸੋਸੀਏਸ਼ਨ ਫਿਲੌਰ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਅਯੋਜਤ ਕੀਤਾ ਗਿਆ। ਐਡਵੋਕੇਟ ਗਿੱਲ ਤੇ ਐਡਵੋਕੇਟ ਚੰਦਰ ਮਣੀ ਨੂੰ ਵਧਾਈ ਦਿੰਦੇ ਹੋਏ ਬਾਰ ਦੇ ਪ੍ਰਧਾਨ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਦੋਵੇਂ ਸੀਨੀਅਰ ਵਕੀਲਾਂ ਵਲੋਂ ਕਾਨੂੰਨੀ ਖੇਤਰ ’ਚ 5 ਦਹਾਕਿਆਂ ਤੱਕ ਨਿਭਾਈਆਂ ਗਈਆਂ ਸੇਵਾਵਾਂ ਬੇਹੱਦ ਮਾਣ ਤੇ ਸਤਿਕਾਰ ਵਾਲੀ ਗੱਲ ਹੈ। ਉਨ੍ਹਾਂ ਦਾ ਲੰਬਾ ਤਜ਼ੁਰਬਾ, ਕਾਨੂੰਨ ਪ੍ਰਤੀ ਸਮਰਪਣ, ਮਿਹਨਤ ਅਤੇ ਇਮਾਨਦਾਰੀ ਨੌਜਵਾਨ ਵਕੀਲਾਂ ਲਈ ਇਕ ਵੱਡੀ ਪ੍ਰੇਰਨਾ ਹੈ। ਪ੍ਰਧਾਨ ਅਜੈ ਫਿਲੌਰ ਨੇ ਕਿਹਾ ਕਿ ਵਕਾਲਤ ਸਿਰਫ਼ ਇਕ ਪੇਸ਼ਾ ਹੀ ਨਹੀਂ, ਸਗੋਂ ਨਿਆਂ, ਸੱਚਾਈ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਇਕ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਸ ਖੇਤਰ ’ਚ 50 ਸਾਲਾਂ ਤੱਕ ਲਗਾਤਾਰ ਸੇਵਾਵਾਂ ਦੇਣਾ ਆਪਣੇ ਆਪ ’ਚ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਪ੍ਰਸ਼ੋਤਮ ਸਿੰਘ ਗਿੱਲ ਤੇ ਐਡਵੋਕੇਟ ਚੰਦਰ ਮਣੀ ਵਰਗੀਆਂ ਸਖਸ਼ੀਅਤਾਂ ਨੂੰ ਹਮੇਸ਼ਾ ਮਾਣ ਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਸੁਰਜੀਤ ਖੇਤਾਨ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਬਲਦੀਪ ਕੁਮਾਰ ਜੁਆਇੰਟ ਸਕੱਤਰ, ਐਡਵੋਕੇਟ ਮਨਪ੍ਰੀਤ ਕੌਰ ਅਸਿਸਟੈਂਟ ਸਕੱਤਰ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਐਡਵੋਕੇਟ ਰਵੀ ਪ੍ਰਕਾਸ਼ ਸ਼ਰਮਾ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਮਨੀਸ਼ ਸ਼ਰਮਾ, ਐਡਵੋਕੇਟ ਇੰਦਰਜੀਤ ਸਿੰਘ ਮੱਲ੍ਹੀ, ਐਡਵੋਕੇਟ ਗੁਰਦੀਪ ਸਿੰਘ ਲਾਲ੍ਹੀ, ਐਡਵੋਕੇਟ ਮਨਜੀਤ ਕੁਮਾਰ ਗੁਰਾਇਆ, ਐਡਵੋਕੇਟ ਜਸਪਿੰਦਰ ਕੌਰ ਧਾਲੀਵਾਲ, ਐਡਵੋਕੇਟ ਨਵਜੋਤ ਸਿੰਘ ਸਮਰਾ, ਐਡਵੋਕੇਟ ਜਸਪਾਲ ਕਲੇਰ, ਐਡਵੋਕੇਟ ਅਮਰਿੰਦਰ ਸਿੰਘ, ਐਡਵੋਕੇਟ ਨਵਜੋਤ ਸਿੰਘ ਖਹਿਰਾ, ਐਡਵੋਕੇਟ ਅਸ਼ਵਨੀ ਕੁਮਾਰ, ਐਡਵੋਕੇਟ ਦਿਨੇਸ਼ ਲਖਨਪਾਲ, ਐਡਵੋਕੇਟ ਸੁਖਪਾਲ ਡਾਹਰੀ, ਐਡਵੋਕੇਟ ਮੋਹਨ ਲਾਲ ਬੋਪਾਰਾਏ, ਐਡਵੋਕੇਟ ਐਸ.ਐਨ. ਅੱਗਰਵਾਲ, ਐਡਵੋਕੇਟ ਅਮਿਤ ਸ਼ਰਮਾ, ਐਡਵੋਕੇਟ ਗੌਰਵ ਕੌਸ਼ਲ, ਐਡਵੋਕੇਟ ਭਵਲੀਨ ਗੈਰੀ, ਐਡਵੋਕੇਟ ਪੰਕਜ ਸ਼ਰਮਾ ਆਦਿ ਨੇ ਦੋਵੇਂ ਸੀਨੀਅਰ ਵਕੀਲਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਐਸ.ਡੀ.ਐਮ. ਤੇ ਡੀ.ਐਸ.ਪੀ. ਵਲੋਂ ਪਿੰਡਾਂ ਦਾ ਦੌਰਾ ਕਈ ਥਾਵਾਂ ’ਤੇ ਖੇਤਾਂ ’ਚ... ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ, ਰਮਨਜੀਤ ਸਿੰਘ ਸਿੱਕੀ, ਸੰਤੋਖ ਸਿੰਘ ਭਲਾਈਪੁਰ ਵਲੋਂ ਸ਼ਰਧਾ ਦੇ ਫੁੱਲ ਭੇਟ
Ad Position 24