ਵਿਧਾਇਕ ਸ਼ੇਰੋਵਾਲੀਆ, ਰਮਨਜੀਤ ਸਿੰਘ ਸਿੱਕੀ, ਸੰਤੋਖ ਸਿੰਘ ਭਲਾਈਪੁਰ ਵਲੋਂ ਸ਼ਰਧਾ ਦੇ ਫੁੱਲ ਭੇਟ
ਮਲਸੀਆਂ, 10 ਨਵੰਬਰ (ਦਲਜੀਤ ਸਿੰਘ ਸਚਦੇਵਾ)- ਹਲਕਾ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਚਚੇਰੇ ਭਰਾ ਅਤੇ ਖਹਿਰਾ ਫਾਰਮ ਐਂਡ ਰਿਜ਼ੋਰਟ, ਨਕੋਦਰ ਰੋਡ ਮਲਸੀਆਂ ਦੇ ਮਾਲਕ ਸੰਦੀਪ ਸਿੰਘ ਸ਼ੇਰੋਵਾਲੀਆ ਤੇ ਜਗਮਿੰਦਰ ਸਿੰਘ ਸ਼ੇਰੋਵਾਲੀਆ ਯੂ. ਐੱਸ.
ਸ਼
ਸ਼ਰਧਾਂਜਲੀ ਸਮਾਗਮ ’ਚ ਪੁੱਜੀਆਂ ਵੱਡੀ ਗਿਣਤੀ ’ਚ ਸੰਗਤਾਂ। ਤਸਵੀਰ : ਦਲਜੀਤ ਸਿੰਘ ਸਚਦੇਵਾ
11-11-2026
ਮਲਸੀਆਂ, 10 ਨਵੰਬਰ (ਦਲਜੀਤ ਸਿੰਘ ਸਚਦੇਵਾ)- ਹਲਕਾ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਚਚੇਰੇ ਭਰਾ ਅਤੇ ਖਹਿਰਾ ਫਾਰਮ ਐਂਡ ਰਿਜ਼ੋਰਟ, ਨਕੋਦਰ ਰੋਡ ਮਲਸੀਆਂ ਦੇ ਮਾਲਕ ਸੰਦੀਪ ਸਿੰਘ ਸ਼ੇਰੋਵਾਲੀਆ ਤੇ ਜਗਮਿੰਦਰ ਸਿੰਘ ਸ਼ੇਰੋਵਾਲੀਆ ਯੂ.ਐੱਸ.ਏ ਦੇ ਪਿਤਾ ਹੀਰਾ ਸਿੰਘ ਸ਼ੇਰੋਵਾਲੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਿਵਾਸ ਅਸਥਾਨ ਸ਼ੇਰੋਵਾਲੀਆ ਫਾਰਮ, ਗ੍ਰਹਿ ਪੱਤੀ ਸਾਹਲਾ ਨਗਰ ਮਲਸੀਆਂ (ਸ਼ਾਹਕੋਟ) ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਕੀਤੀ ਗਈ, ਜਿਸ ’ਚ ਸਾਕ-ਸਬੰਧੀ, ਰਿਸ਼ਤੇਦਾਰ, ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ’ਚ ਸਰਦਾਰਨੀ ਪ੍ਰਭਜੋਤ ਕੌਰ (ਪਤਨੀ ਸਵ. ਦਰਬਾਰਾ ਸਿੰਘ ਸ਼ੇਰੋਵਾਲੀਆ ਸਾਬਕਾ ਰਾਜਪਾਲ ਰਾਜਸਥਾਨ), ਸ਼੍ਰੀਮਤੀ ਬਰਿੰਦਰਜੀਤ ਕੌਰ ਪਤਨੀ ਪਰਗਟ ਸਿੰਘ ਪ੍ਰਧਾਨ ਪੰਜਾਬ ਕਾਂਗਰਸ, ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਸ੍ਰੀ ਖਡੂਰ ਸਾਹਿਬ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਬਾਬਾ ਬਕਾਲਾ ਸਾਹਿਬ, ਐਡ: ਬਚਿੱਤਰ ਸਿੰਘ ਕੋਹਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਬ), ਸੰਤ ਬਾਬਾ ਧਰਮਿੰਦਰ ਸਿੰਘ ਕਾਹਨਾ ਢੇਸੀਆਂ ਤੇ ਬਾਬਾ ਸੇਵਾ ਸਿੰਘ ਸ੍ਰੀ ਖਡੂਰ ਸਾਹਿਬ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਸ਼ੇਰੋਵਾਲੀਆ ਪਰਿਵਾਰ ’ਤੇ ਵਾਰ-ਵਾਰ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੈ। ਪਿਛਲੇ ਸਾਲ ਹੀ ਸੰਦੀਪ ਸ਼ੇਰੋਵਾਲੀਆ ਦੀ ਪਤਨੀ ਰਮਨਦੀਪ ਕੌਰ ਛੋਟੀ ਉਮਰ ’ਚ ਸਦੀਵੀਂ ਵਿਛੋੜਾ ਦੇ ਗਈ। ਪਰਿਵਾਰ ਅਜੇ ਉਸ ਦੁੱਖ ਤੋਂ ਉੱਭਰਿਆ ਵੀ ਨਹੀਂ ਸੀ ਕਿ ਹੀਰਾ ਸਿੰਘ ਸ਼ੇਰੋਵਾਲੀਆ ਦੇ ਵਿਛੋੜੇ ਨੇ ਇਕ ਹੋਰ ਵੱਡਾ ਸਦਮਾ ਦੇ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਹੀਰਾ ਸਿੰਘ ਬਹੁਤ ਹੀ ਸੂਝਵਾਨ, ਮਿਲਣਸਾਰ ਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸ਼ੇਰੋਵਾਲੀਆ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਸ਼ੇੇਰੋਵਾਲੀਆ ਪਰਿਵਾਰ ਸਿਆਸੀ ਖੇਤਰ ’ਚ ਵਿਸ਼ੇਸ਼ ਪਛਾਣ ਰੱਖਦਾ ਹੈ। ਅਖ਼ੀਰ ਵਿਚ ਵਿਧਾਇਕ ਸ਼ੇਰੋਵਾਲੀਆ ਨੇ ਆਈਆਂ ਹੋਈਆਂ ਸੰਗਤਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ। ਇਸ ਮੌਕੇ ਸਰਦਾਰਨੀ ਸੁਖਜੀਤ ਕੌਰ ਸ਼ੇਰੋਵਾਲੀਆ, ਸ਼੍ਰੀਮਤੀ ਰੰਜਨਦੀਪ ਕੌਰ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਅਟਾਰਨੀ ਅੰਮ੍ਰਿਤਸਰ, ਸਰਬਜੀਤ ਸਿੰਘ ਗਿੱਲ, ਅਜਮੇਰ ਸਿੰਘ ਖ਼ਾਲਸਾ ਸ਼ੇਰੋਵਾਲੀਆ ਕਾਰੋਬਾਰੀ, ਅਸ਼ਵਿੰਦਰਪਾਲ ਸਿੰਘ (ਨੀਟੂ) ਸ਼ੇਰੋਵਾਲੀਆ ਸਾ. ਚੇਅਰਮੈਨ, ਬਲਰਾਜ ਸਿੰਘ ਸ਼ੇਰੋਵਾਲੀਆ, ਸੁਰਿੰਦਰ ਸਿੰਘ ਮਾਨ, ਧਰਮਵੀਰ ਸਿੰਘ ਸ਼ੇਰੋਵਾਲੀਆ, ਸੰਤੋਖ ਸਿੰਘ ਸ਼ੇਰੋਵਾਲੀਆ ਕਾਰੋਬਾਰੀ, ਗੁਰਿੰਦਰ ਸਿੰਘ ਬਹੁਗੁਣ ਪ੍ਰਧਾਨ ਸੋਸ਼ਲ ਮੀਡੀਆ ਸੈੱਲ, ਕੁਲਵੰਤ ਸਿੰਘ ਸਾਬਕਾ ਚੇਅਰਮੈਨ ਚੋਲ੍ਹਾ ਸਾਹਿਬ, ਸੋਨੂੰ ਕੰਗ ਪੀ.ਏ, ਮਨਦੀਪ ਸਿੰਘ ਕਾਂਗਣਾ ਉੱਘੇ ਕਿਸਾਨ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ.ਡੀ, ਗੁਰਮੀਤ ਸਿੰਘ ਡੀ.ਈ.ਓ, ਗੁਰਦੀਪ ਸਿੰਘ ਜੱਕੋਪੁਰ ਬਲਾਕ ਪ੍ਰਧਾਨ, ਜਗਤਾਰ ਸਿੰਘ ਤਾਰੀ ਕੋਟਲਾ ਸਾਬਕਾ ਸਰਪੰਚ, ਬਲਵਿੰਦਰ ਸਿੰਘ ਬਿੰਦੂ ਬਲਾਕ ਸੰਮਤੀ ਮੈਂਬਰ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਪਵਨ ਅਗਰਵਾਲ ਸਾਬਕਾ ਐੱਮ.ਸੀ, ਹੈੱਡ ਗ੍ਰੰਥੀ ਭਾਈ ਮਾਨ ਸਿੰਘ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਸੁਰਿੰਦਰ ਬਾਊ ਭੱਦਮਾ ਸਾ. ਸਰਪੰਚ, ਸ਼ਿਵ ਸ਼ੰਭੂ ਗੁਪਤਾ, ਅਨਿਲ ਕੁਮਾਰ ਅਗਰਵਾਲ ਚੇਅਰਮੈਨ, ਜਸਵੰਤ ਸਿੰਘ ਜੋਸਨ ਸਾ. ਵਾਈਸ ਚੇਅਰਮੈਨ, ਜਸਵੀਰ ਸਿੰਘ ਸ਼ੀਰਾ ਸਾ. ਸਰਪੰਚ, ਚਰਨ ਸਿੰਘ ਚਾਚੋਵਾਲ ਸਾ. ਚੇਅਰਮੈਨ ਨੂਰਮਹਿਲ, ਹੈਪੀ ਸੰਧੂ ਨਕੋਦਰ, ਗੁਰਦੀਪ ਸਿੰਘ ਥੰਮਣਵਾਲ ਸਾਬਕਾ ਚੇਅਰਮੈਨ ਬਿਗਲਾ, ਰਮੇਸ਼ ਮਹੇ ਸਾਬਕਾ ਪ੍ਰਧਾਨ ਮਹਿਤਪੁਰ, ਚੈਂਚਲ ਸਿੰਘ ਮਾਲੂਪੁਰ, ਜਗੀਰ ਸਿੰਘ ਮੱਲ੍ਹੀਵਾਲ, ਲਖਵਿੰਦਰ ਸਿੰਘ ਲੱਖਾ, ਬੰਟੀ ਬੱਠਲਾ, ਡਾ: ਰਾਜੇਸ਼ ਚੌਹਾਨ, ਵਰਿੰਦਰ ਸਿੰਘ ਸੰਧੂ ਟਰਾਂਸਪੋਰਟਰ, ਅਮਰਜੀਤ ਸਿੰਘ ਸੋਹਲ ਸਾਬਕਾ ਚੇਅਰਮੈਨ ਮਹਿਤਪੁਰ, ਦਲਬੀਰ ਸਿੰਘ ਸਰਪੰਚ, ਹਰਦੇਵ ਸਿੰਘ ਜਹਾਂਗੀਰ, ਕੁਲਬੀਰ ਸਿੰਘ ਮਹਿਸਮਪੁਰ, ਸ਼ੀਤਲ ਸਿੰਘ ਢਿੱਲੋਂ, ਹਰਦੇਵ ਸਿੰਘ ਪੀਟਾ, ਕਮਲ ਕਿਸ਼ੋਰ ਸਾਬਕਾ ਐੱਮ.ਸੀ, ਦਵਿੰਦਰ ਸਿੰਘ ਐਕਸੀਅਨ ਨਹਿਰੀ ਵਿਭਾਗ, ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ, ਅਮਰਜੀਤ ਸਿੰਘ ਲੱਧੜ, ਗੁਰਮੀਤ ਸਿੰਘ ਫਾਜਲਵਾਲ, ਜੱਗਾ ਸਿੰਘ ਜੰਮੂ, ਪਰਮਜੀਤ ਸਿੰਘ ਸੀਬੀਆ, ਸਵਰਨ ਸਿੰਘ ਮਹਿਤਾ, ਬਲਕਾਰ ਸਿੰਘ ਨੰਬਰਦਾਰ, ਗੁਰਜੀਤ ਸਿੰਘ ਕੰਗ ਸਾਬਕਾ ਐੱਮ.ਸੀ, ਕਸ਼ਮੀਰੀ ਲਾਲ ਐੱਮ.ਸੀ ਮਹਿਤਪੁਰ, ਮੇਹਰ ਸਿੰਘ ਪਹਿਲਵਾਨ, ਗੁਰਵਿੰਦਰ ਸਿੰਘ ਪਾਸਲਾ, ਬਿੱਕਰ ਸਿੰਘ ਚਾਚੋਵਾਲ, ਮੱਖਣ ਸਿੰਘ ਸਰਪੰਚ ਹਰੀਪੁਰ, ਜੋਗਾ ਸਿੰਘ ਹਰੀਪੁਰ, ਦਵਿੰਦਰ ਸਿੰਘ ਡਬਰੀ, ਪ੍ਰੀਤਮ ਸਿੰਘ ਸਟਾਰ ਕਾਰ ਬਾਜ਼ਾਰ, ਅਜੀਜ਼ ਮਸੀਹ, ਐਡਵੋਕੇਟ ਰੀਤ ਭੁੱਲਰ, ਇਕਬਾਲ ਸਿੰਘ ਮਾਲੂਪੁਰ, ਬੰਟੀ ਗੁਪਤਾ ਮਲਸੀਆਂ, ਗੁਰਚਰਨ ਸਿੰਘ ਮਹਿਤਾ, ਸਰਬਜੀਤ ਸਿੰਘ ਨੰਬਰਦਾਰ, ਫਤਿਹਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।