ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਵਿਖੇ ਗੋਵਰਧਨ ਪੂਜਾ ਤੇ ਅੰਨਕੂਟ ਉਤਸਵ ਮਨਾਇਆ
ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਕਮੇਟੀ ਸ਼ਾਹਕੋਟ ਵਲੋਂ ਗੋਵਰਧਨ ਪੂਜਾ ਤੇ ਅੰਨਕੂਟ ਉਤਸਵ ਦਾ ਆਯੋਜਨ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ’ਚ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ।
ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ, ਸ਼ਾਹਕੋਟ ਵਿਖੇ ਗੋਵਰਧਨ ਪੂਜਾ ਮੌਕੇ ਪੂਜਾ-ਅਰਚਨਾ ਕਰਦੇ ਪੰਡਿਤ ਬਨਵਾਰੀ ਲਾਲ, ਨਾਲ ਹਾਜ਼ਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਸੰਗਤਾਂ। ਤਸਵੀਰ : ਸੁਖਦੀਪ ਸਿੰਘ
11-11-2026