ਜੇ.ਡੀ. ਸੈਂਟਰਲ ਸਕੂਲ ਆਦਰਾਮਾਨ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ
ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਜੇ. ਡੀ ਸੈਂਟਰਲ ਸਕੂਲ ਆਦਰਾਮਾਨ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।
ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਜੇ.ਡੀ ਸੈਂਟਰਲ ਸਕੂਲ ਆਦਰਾਮਾਨ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਦੀਵਾਲੀ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗੋਲੀਆਂ ਬਣਾਈਆਂ ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ । ਸਵ.ਸਰਦਾਰ ਰਵੀਪਾਲ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚਲਦੇ ਸਰਦਾਰ ਸਿਮਰਜੀਤ ਸਿੰਘ ਮੋਮੀ ਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ । ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਦਾ ਇਤਿਹਾਸ ਦੱਸਿਆ ਕਿ ਕਿਸ ਤਰ੍ਹਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ’ਚੋਂ ਰਿਹਾਅ ਕਰਵਾਇਆ ਸੀ ਤੇ ਹਿੰਦੂਆਂ ਦੇ ਵਿੱਚ ਇਹ ਤਿਉਹਾਰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਕਾਲ ਨੂੰ ਦਰਸਾਉਂਦਾ ਹੈ। ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੇ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕ ਦੀਵਾਲੀ ਦੀ ਆਮਦ ’ਤੇ ਆਪਣੇ ਘਰਾਂ ’ਚੋਂ ਸਫ਼ਾਈ ਕਰਕੇ ਜਿੰਨਾ ਵੀ ਕੂੜਾ ਕਰਕਟ ਹੁੰਦਾ ਹੈ, ਬਾਹਰ ਸੁੱਟ ਦਿੰਦੇ ਹਨ ਤੇ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਨ, ਇਸੇ ਹੀ ਤਰ੍ਹਾਂ ਸਾਨੂੰ ਵੀ ਆਪਣੇ ਜ਼ਿੰਦਗੀ ਦੇ ਵਿੱਚੋਂ ਜੋ ਬੁਰੀਆਂ ਚੀਜ਼ਾਂ ਹਨ ਉਹ ਸਾਨੂੰ ਬਾਹਰ ਕੱਢ ਦੇਣੀਆਂ ਚਾਹੀਦੀਆਂ ਹਨ । ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਆਪਣੇ ਸਕੂਲ ਦੇ ਵਿੱਚ ਸਟਾਫ ਮੈਂਬਰਾਂ ਨੂੰ ਡਰਾਈਵਰਾਂ ਨੂੰ ਤੇ ਜਿੰਨੇ ਵੀ ਸਕੂਲ ਦੇ ਹੋਰ ਮੁਲਾਜ਼ਮ ਕੰਮ ਕਰਦੇ ਹਨ, ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।